ਕਾਂਗਰਸ ਸਰਕਾਰ ਮੁੜ ਬਣੀ ਤਾਂ ਜਲੰਧਰ,ਅੰਮਿ੍ਤਸਰ ਤੇ ਮੋਹਾਲੀ 'ਚ ਸਥਾਪਤਹੋਣਗੇ ਵਿਸ਼ੇਸ਼ਆਰਥਕਜ਼ੋਨ ਸਿੱਧੂ
ਕਾਂਗਰਸ ਸਰਕਾਰ ਮੁੜ ਬਣੀ ਤਾਂ ਜਲੰਧਰ, ਅੰਮਿ੍ਤਸਰ ਤੇ ਮੋਹਾਲੀ 'ਚ ਸਥਾਪਤ ਹੋਣਗੇ ਵਿਸ਼ੇਸ਼ ਆਰਥਕ ਜ਼ੋਨ : ਸਿੱਧੂ
ਅਪਣੇ ਪੰਜਾਬ ਮਾਡਲ ਦੀਆਂ ਕੁੱਝ ਹੋਰ ਵਿਸ਼ੇਸ਼ਤਾਵਾਂ ਦਸੀਆਂ
ਚੰਡੀਗੜ੍ਹ, 22 ਜਨਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰ ਕੇ ਅਪਣੇ ਪੰਜਾਬ ਮਾਡਲ ਦੀਆਂ ਖਾਸ ਗੱਲਾਂ ਬਾਰੇ ਮੀਡੀਆ ਨੂੰ ਦਸਿਆ | ਇਸ ਤੋਂ ਪਹਿਲਾਂ ਸਿੱਧੂ ਅਪਣੇ ਮਾਡਲ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੇ ਮਾਫ਼ੀਆ ਨੂੰ ਖ਼ਤਮ ਕਰਨ, ਆਮਦਨ ਵਧਾਉਣ ਤੋਂ ਇਲਾਵਾ ਖੇਤੀ ਨੀਤੀ ਬਾਰੇ ਵੀ ਮੀਡੀਆ ਦੇ ਰੂ-ਬ-ਰੂ ਹੋ ਚੁੱਕੇ ਹਨ |
ਉਨ੍ਹਾਂ ਅੱਜ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਸਕਿੱਲ ਟਰੇਨਿੰਗ ਦੇ ਕੇ ਰੁਜ਼ਗਾਰ ਦੇਣ ਵਾਲਾ ਬਣਾਉਣ, ਇੰਡਸਟਰੀ ਤੇ ਸ਼ਹਿਰਾਂ ਦੇ ਵਿਕਾਸ ਆਦਿ ਦੇ ਨੁਕਤਿਆਂ ਨੂੰ ਸਾਹਮਣੇ ਰਖਿਆ |
ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ 'ਚ ਮੁੜ ਆਈ ਤਾਂ ਜਲੰਧਰ, ਅੰਮਿ੍ਤਸਰ ਤੇ ਮੋਹਾਲੀ 'ਚ ਵਿਸ਼ੇਸ਼ ਆਰਥਕ ਜ਼ੋਨ ਸਥਾਪਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਮਦਦ ਮੰਗੀ ਜਾਵੇਗੀ ਅਤੇ ਸੂਬੇ ਦਾ ਕਲੱਸਟਰ ਬਣਾ ਕੇ ਵਿਕਾਸ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਨੌਕਰੀ ਨਹੀਂ ਮੰਗੇਗਾ ਬਲਕਿ ਹੋਰਨਾਂ ਨੂੰ ਨੌਕਰੀਆਂ ਦੇਣ ਵਾਲਾ ਬਣ ਜਾਵੇਗਾ |
ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਉਤਰੀ ਭਾਰਤ ਦੀ ਸਿਲੀਕਾਨ ਵੈਲੀ ਵਜੋਂ ਵਿਕਸਤ ਕੀਤਾ ਜਾਵੇਗਾ | ਮੋਹਾਲੀ, ਹੈਦਰਾਬਾਦ ਤੇ ਬੰਗਲੌਰ ਵਰਗੀ ਆਈ.ਟੀ. ਹੱਬ ਬਣਾਈ ਜਾਵੇਗੀ | ਇਸੇ ਤਰ੍ਹਾਂ ਲੁਧਿਆਣਾ ਨੂੰ ਇਲੈਕਟ੍ਰੀਕਲ ਵਾਹਨਾਂ ਦੀ ਹੱਬ, ਜਲੰਧਰ ਨੂੰ ਖੇਡ ਤੇ ਸਰਜੀਕਲ ਮੈਡੀਕਲ ਨਾਲ ਜੁੜੀ ਇੰਡਸਟਰੀ ਦੀ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ | ਹੈਾਡਲੂਮ, ਗਾਰਮੈਂਟ, ਆਟੋਟੂਲਜ਼ ਅਤੇ ਸਪੇਅਰ ਪਾਰਟ ਨੀਤੀ ਲਿਆਂਦੀ ਜਾਵੇਗੀ | ਲੁਧਿਆਣਾ ਨੂੰ ਸੂਬੇ ਦਾ ਨੰਬਰ ਇਕ ਸ਼ਹਿਰ ਬਣਾ ਦਿਤਾ ਜਾਵੇਗਾ | ਕਪੂਰਥਲਾ ਤੇ ਬਟਾਲਾ ਵਰਗੇ ਸ਼ਹਿਰਾਂ 'ਚ ਖ਼ਤਮ ਹੋ ਚੁੱਕੀ ਇੰਡਸਟਰੀ ਨੂੰ ਮੁੜ ਖੜਾ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੀ ਆਰਥਕਤਾ ਮਜ਼ਬੂਤ ਹੋਵੇਗੀ ਅਤੇ ਕੰਮ ਕਰਨ ਵਾਲੇ ਹੱਥਾਂ ਲਈ ਕੰਮ ਦੀ ਘਾਟ ਨਹੀਂ ਰਹੇਗੀ | ਨੌਜਵਾਨਾਂ ਲਈ ਵੀ ਮੌਕੇ ਪੈਦਾ ਹੋਣਗੇ | ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਨੂੰ ਆਟੋਮੇਟਿਵ ਨਾਲ ਸਬੰਧਤ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ | ਸ੍ਰੀ ਅੰਮਿ੍ਤਸਰ ਸਾਹਿਬ ਨੂੰ ਮੈਡੀਕਲ ਸੈਰ ਸਪਾਟਾ ਕੇਂਦਰ ਬਣਾਇਆ ਜਾਵੇਗਾ ਅਤੇ ਇਸ ਲਈ 19 ਥਾਵਾਂ ਦੀ ਮੈਂ ਨਿਸ਼ਾਨਦੇਹੀ ਕਰ ਚੁੱਕਾਂ ਹਾਂ |
ਸਿੱਧੂ ਨੇ ਮਲੋਟ ਤੇ ਮੁਕਤਸਰ ਨੂੰ ਟੈਕਸਟਾਈਲ ਅਤੇ ਖੇਤੀ ਸੰਦਾਂ ਬਾਰੇ ਇੰਡਸਟਰੀ ਦਾ ਕੇਂਦਰ ਬਣਾਉਣ ਬਠਿੰਡਾ ਤੇ ਮਾਨਸਾ ਨੂੰ ਪੈਟਰੋਕੈਮੀਕਲ ਕੇਂਦਰ ਬਣਾਉਣ ਤੋਂ ਇਲਾਵਾ ਪੰਜਾਬ 'ਚ 13 ਐਗਰੋਪ੍ਰੋਸੈਸਿੰਗ ਫ਼ੂਡ ਪਾਰਕ ਬਣਾਉਣ ਦੀ ਵੀ ਅਪਣੇ ਮਾਡਲ ਤਹਿਤ ਗੱਲ ਕਈ ਹੈ | ਉਨ੍ਹਾਂ ਇੰਡਸਟਰੀ ਤੇ ਹੋਰ ਕਾਰੋਬਾਰਾਂ ਲਈ ਤੇ ਪ੍ਰਭਾਵਸ਼ਾਲੀ ਸਿੰਗਲ ਵਿੰਡੋ ਸਿਸਟਮ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਾਂਗਰਸ ਮੈਨੀਫ਼ੈਸਟੋ 'ਚ ਇਹ ਚੀਜ਼ਾਂ ਵਿਖਾਈ ਦੇਣਗੀਆਂ |