Republic Day Parade: 2 ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਦਿਸੇਗਾ ਪੰਜਾਬ ਦੀ ਝਾਕੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਇਹ ਝਾਕੀ ਸੂਫੀ ਫ਼ਕੀਰ ਬਾਬਾ ਸ਼ੇਖ ਫ਼ਰੀਦ ਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ, ਜਿਸ ਵਿਚ ਪੁਰਾਤਨ ਪੰਜਾਬ ਦੇ ਰੰਗ ਪੇਸ਼ ਹੋਣਗੇ। 

Punjab's tableau will be seen in the Republic Day parade after 2 years

 

 Republic Day Parade: 2 ਸਾਲਾਂ ਬਾਅਦ ਰਾਜਧਾਨੀ ਦਿੱਲੀ ’ਚ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀ ਝਾਕੀ ਦਿਖਾਈ ਜਾਵੇਗਾ। ਪੰਜਾਬ ਦੀ ਇਹ ਝਾਕੀ ਸੂਫੀ ਫ਼ਕੀਰ ਬਾਬਾ ਸ਼ੇਖ ਫ਼ਰੀਦ ਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ, ਜਿਸ ਵਿਚ ਪੁਰਾਤਨ ਪੰਜਾਬ ਦੇ ਰੰਗ ਪੇਸ਼ ਹੋਣਗੇ। 

ਬੀਤੇ ਦਿਨੀਂ ਕੇਂਦਰੀ ਰੱਖਿਆ ਮਤੰਰਾਲੇ ਵਲੋਂ ਗਣਤੰਤਰ ਦਿਵਸ ਦੀ ਪਰੇਡ ’ਚ ਜਿਨ੍ਹਾਂ 15 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੀਆਂ ਝਾਕੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚ ਪੰਜਾਬ, ਹਰਿਆਣਾ, ਚੰਡੀਗਡ਼੍ਹ, ਆਂਧਰਾਂ ਪ੍ਰਦੇਸ਼, ਬਿਹਾਰ, ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦੀਵ, ਗੋਆ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਸ਼ਾਮਲ ਹਨ।

ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਰੱਖਿਆ ਮੰਤਰਾਲੇ ਵਲੋਂ ਮਨਜ਼ੂਰੀ ਮਿਲਣ ’ਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਪੂਰੀ ਰੂਹ ਨਾਲ ਝਾਕੀ ਤਿਆਰ ਕਰਵਾਈ ਹੈ। ਪੰਜਾਬ ਦੀ ਝਾਕੀ ਬਾਕੀ ਸੂਬਿਆਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਸ ’ਚ ਪੁਰਾਤਨ ਪੰਜਾਬ ਦਾ ਹਰ ਰੰਗੇ ਹੋਵੇਗਾ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਤੇ ਖੇਤੀ ਨਾਲ ਕਾਫ਼ੀ ਲਗਾਅ ਹੈ ਇਸ ਲਈ ਉਨ੍ਹਾਂ ਨੇ ਖ਼ੁਦ ਦਿਲਚਸਪੀ ਲੈਂਦਿਆਂ ਝਾਕੀ ਦੇ ਦ੍ਰਿਸ਼ ਤਿਆਰ ਕਰਨ ਲਈ ਕਈ ਗੁਰ ਦਿਤੇ।

ਉਨ੍ਹਾਂ ਦਸਿਆ ਕਿ ਬਾਬਾ ਸ਼ੇਖ਼ ਫ਼ਰੀਦ ਨੂੰ ਕਿਉਂਕਿ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ। ਇਸ ਲਈ ਝਾਕੀ ਵਿਚ ਬਾਬਾ ਸ਼ੇਖ਼ ਫ਼ਰੀਦ ਦਾ ਦ੍ਰਿਸ਼ ਹੋਵੇਗਾ। ਪਰੇਡ ਦੌਰਾਨ ਝਾਕੀ ’ਚ ਬਾਬਾ ਸ਼ੇਖ਼ ਫ਼ਰੀਦ ਦੇ ਸਲੋਕ ਵੀ ਪੜ੍ਹੇ ਜਾਣਗੇ। ਦੇਸ਼ ਨੂੰ ਅਨਾਜ਼ ਦੇ ਮਾਮਲੇ ’ਚ ਸਵੈ ਨਿਰਭਰ ਬਣਾਉਣ ਲਈ ਪੰਜਾਬ ਨੇ ਵੱਡਾ ਯੋਗਦਾਨ ਪਾਇਆ ਹੈ। 
ਪੰਜਾਬ ਦੇ ਇਸ ਯੋਗਦਾਨ ਨੂੰ ਦਿਖਾਉਣ ਲਈ ਝਾਕੀ ’ਚ ਬਲਦਾਂ ਨਾਲ ਖੇਤੀ ਦਾ ਦ੍ਰਿਸ਼ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕ ਸੰਗੀਤ ਨਾਲ ਸਬੰਧਤ ਸਾਜ਼ ਵੀ ਝਾਕੀ ’ਚ ਦਿਖਾਏ ਜਾਣਗੇ।। ਜਿਨ੍ਹਾਂ ’ਚ ਢੋਲ ਤੇ ਤੂੰਬੀ ਸਮੇਤ ਕਈ ਹੋਰ ਵਿਰਾਸਤੀ ਸਾਜ਼ ਸ਼ਾਮਿਲ ਹੋਣਗੇ।