ਡਿਪਸ ਸਕੂਲ ਟਾਂਡਾ ਨੂੰ ਈਮੇਲ ਰਾਹੀਂ ਮਿਲੀ ਧਮਕੀ
26 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਹੋਣ ਜਾ ਰਹੇ ਮੁੱਖ ਮੰਤਰੀ ਪੰਜਾਬ ਦੇ ਪ੍ਰੋਗਰਾਮ ’ਚ ਸਕੂਲ ਦੇ ਬੱਚੇ ਗਏ, ਤਾਂ ਹੋਵੇਗਾ ਵੱਡਾ ਬਲਾਸਟ
ਟਾਂਡਾ ਉੜਮੁੜ: ਪੰਜਾਬ ਦੇ ਵਿੱਚ ਲਗਾਤਾਰ ਸਕੂਲਾਂ ਨੂੰ ਉਡਾਉਣ ਦੀਆਂ ਈਮੇਲ ਆ ਰਹੀਆਂ ਹਨ, ਕਿਉਂਕਿ ਸ਼ਰਾਰਤੀ ਅਨਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਇਹ ਈਮੇਲ ਉਹਨਾਂ ਵੱਲੋਂ ਆ ਰਹੀਆਂ ਹਨ। ਅਜਿਹੀ ਇਕ ਹੋਰ ਈਮੇਲ ਜਦੋਂ ਹੁਸ਼ਿਆਰਪੁਰ ਦੇ ਡਿਪਸ ਸਕੂਲ ਟਾਂਡਾ ਨੂੰ ਆਈ ਹੈ, ਜਿੱਥੇ ਕਿ ਇਸ ਵਿੱਚ ਲਿਖਿਆ ਗਿਆ ਹੈ ਕਿ 26 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਸੀਐਮ ਮਾਨ ਦੇ ਪ੍ਰੋਗਰਾਮ ਵਿਚ ਜੇਕਰ ਤੁਸੀਂ ਸਕੂਲ ਦੇ ਬੱਚੇ ਭੇਜੇ, ਤਾਂ ਉੱਥੇ ਬਹੁਤ ਵੱਡਾ ਬਲਾਸਟ ਹੋਵੇਗਾ ਅਤੇ ਤੁਸੀਂ ਆਪਣੇ ਬੱਚੇ ਆਪਣੇ ਸਕੂਲ ਹੀ ਵਿੱਚ ਹੀ ਰੱਖਣੇ ਹਨ। ਇਸ ਦੀ ਜਾਣਕਾਰੀ ਡੀਐਸਪੀ ਸਿਟੀ ਦਵਿੰਦਰ ਸਿੰਘ ਬਾਜਵਾ ਨੇ ਦਿੱਤੀ ਹੈ ਕਿ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਨਫਰਮੇਸ਼ਨ ਆਵੇਗੀ, ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਡੀਐਸਪੀ ਸਿਟੀ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ, ਜਿੱਥੇ ਲਿਖਿਆ ਹੈ ਕਿ ਇੱਕ ਸਾਨੂੰ ਈਮੇਲ ਆਈ ਹੈ, ਜਿਸ ਵਿੱਚ ਬੱਚਿਆਂ ਨੂੰ ਉਸ ਪ੍ਰੋਗਰਾਮ ’ਤੇ ਨਾ ਭੇਜਣ ਦੀ ਧਮਕੀ ਦਿੱਤੀ ਗਈ ਹੈ।