'ਆਪ' ਵਿਧਾਇਕਾਂ ਵਲੋਂ ਮੌੜ ਬੰਬ ਕਾਂਡ ਦੇ ਮੁੱਦੇ 'ਤੇ ਵਿਧਾਨ ਸਭਾ 'ਚੋਂ ਵਾਕ ਆਊਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ  ਦੇ ਵਿਧਾਇਕ ਜਸਦੇਵ ਸਿੰਘ ਕਮਾਲੂ ਨੇ ਮੌੜ ਬਸ ਕਾਂਡ ਦਾ ਮੁੱਦਾ ਉਠਾਉਂਦਿਆਂ........

AAP MLAs walk out of Vidhan Sabha on the issue of maur bomb blast case

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ  ਦੇ ਵਿਧਾਇਕ ਜਸਦੇਵ ਸਿੰਘ ਕਮਾਲੂ ਨੇ ਮੌੜ ਬਸ ਕਾਂਡ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੀੜਤ ਪ੍ਰੀਵਾਰ ਨੂੰ ਅਜ ਤਕ ਇਨਸਾਫ਼ ਨਹੀ ਮਿਲਿਆ। ਸਪੀਕਰ ਨੇ ਇਸ ਮਾਮਲੇ 'ਚ ਕਿਸੀ ਮੰਤਰੀ ਵਲੋਂ ਬਿਆਨ ਨਾ ਦੇਣ 'ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਪਹਿਲਾਂ ਸਪੀਕਰ ਕੀ ਕੁਰਸੀ ਸਾਹਮਣੇ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਫਿਰ ਵਾਕ ਆਊਟ ਕਰ ਗਏ। ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫ਼ਰ ਕਾਲ ਸਮੇਂ ਵਿਧਾਇਕ ਵਲੋਂ ਉਠਾਏ ਮਾਮਲੇ ਉਪਰ ਬਿਆਨ ਦੇਣ ਲਈ ਕਿਸੀ ਮੰਤਰੀ ਨੂੰ ਨਿਰਦੇਸ਼ ਨਹੀਂ ਦੇ ਸਕਦੇ।

ਨਿਯਮਾਂ ਅਨੁਸਾਰ, ਇਹ ਮੰਤਰੀ ਦੀ ਇਛਾ ਹੈ ਕਿ ਉਹ ਜਵਾਬ ਦੇਣ ਜਾਂ ਨਾ ਦੇਣ। ਸ. ਕਮਾਲੂ ਨੇ ਕਿਹਾ ਕਿ 31 ਜਨਵਰੀ 2017 ਨੂੰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ 'ਚ ਇਕ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ 5 ਬੱਚਿਆਂ ਸਮੇਤ 7 ਮੌਤਾਂ ਹੋਈਆਂ ਸਨ। ਵਿਰੋਧੀ ਧਿਰ ਦੇ ਨੇਤਾ ਨੇ ਹਾਊਸ 'ਚੋਂ ਬਾਹਰ ਆ ਕੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਮਰਨ ਵਾਲੇ ਵਿਅਕਤੀਆਂ ਦੇ ਪੀੜਤ ਪ੍ਰੀਵਾਰਾਂ ਨੂੰ ਇਕ-ਇਕ ਕਰੋੜ ਰੁਪਏ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਦਸ-ਦਸ ਲੱਖ ਰੁਪਏ ਦੀ ਮਾਲੀ ਸਹਾਇਤਾ ਦਿਤੀ ਜਾਵੇ।