ਲੁਧਿਆਣਾ ਬਲਾਤਕਾਰ ਮਾਮਲਾ : ਪੀੜਿਤ ਲੜਕੀ ਤੇ ਉਸਦੇ ਦੋਸਤ ਨੇ 6 ਦੋਸ਼ੀਆਂ ਨੂੰ ਪਹਿਚਾਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਬਹੁ ਚਰਚਿਤ ਇਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਸਾਰੇ 6 ਦੋਸ਼ੀਆਂ ਦੀ ਪਹਿਚਾਣ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਕਰਵਾਈ ਗਈ ..

Ludhiana case

ਲੁਧਿਆਣਾ ਦੇ ਬਹੁ ਚਰਚਿਤ ਇਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਸਾਰੇ 6 ਦੋਸ਼ੀਆਂ ਦੀ ਪਹਿਚਾਣ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਕਰਵਾਈ ਗਈ । ਪੀੜਿਤ ਤੇ ਉਸਦੇ ਦੋਸਤ ਦੋਨਾਂ ਤੋਂ ਅਲਗ-ਅਲਗ ਪਹਿਚਾਣ ਕਰਵਾਈ ਗਈ। ਉਨ੍ਹਾਂ ਨੇ ਸਾਰੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ। ਪਹਿਚਾਣ ਕਰਨ ਦੌਰਾਨ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਅੰਕਿਲ ਏਰੀ ਵੀ ਮੌਕੇ ਤੇ ਮੌਜੂਦ ਰਹੇ। ਲਗਪਗ ਤਿੰਨ ਘੰਟੇ ਵਿਚ ਪਹਿਚਾਣ ਹੋ ਪਾਈ । ਸਾਰੇ ਅਰੋਪੀ ਫਿਲਹਾਲ 28 ਫਰਵਰੀ ਤੱਕ ਕਾਨੂੰਨੀ ਹਿਰਾਸਤ ਵਿਚ ਹਨ ।

28 ਫਰਵਰੀ ਨੂੰ ਪੁਲ਼ਿਸ ਦੁਬਾਰਾ ਸਾਰੇ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਜਾਣ ਲਈ ਅਰਜੀ ਦਾਇਰ ਕਰੇਗੀ, ਤਾਂਕਿ ਸਾਰੇ ਦੋਸ਼ੀਆਂ ਦੀ ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਜਾ ਸਕੇ। ਸੂਤਰਾਂ ਅਨੁਸਾਰ, ਇਸ ਮਾਮਲੇ ਵਿਚ ਕੁਲ 6 ਦੋਸ਼ੀ ਕਾਨੂੰਨੀ ਹਿਰਾਸਤ ਵਿਚ ਹਨ। ਅਜਿਹੇ ‘ਚ 36 ਲੋਕਾਂ ਦੇ 6 ਗਰੁੱਪ ਬਣਾਏ ਗਏ । ਹਰ ਇੱਕ ਗਰੁੱਪ ਵਿਚ ਇੱਕ ਅਰੋਪੀ ਨੂੰ ਰੱਖਿਆ ਗਿਆ। ਪੀੜਿਤ ਦੇ ਸਾਹਮਣੇ ਵਾਰੀ ਵਾਰੀ ਹਰ ਇੱਕ ਗਰੁਪ ਨੂੰ ਲਿਆਂਦਾ ਗਿਆ, ਪੀੜਿਤ ਨੇ ਉਹਨਾਂ ਵਿਚੋਂ ਅਰੋਪੀ ਦੀ ਪਹਿਚਾਣ ਕਰਨੀ ਹੁੰਦੀ ਸੀ।

ਪੀੜਿਤ ਨੇ ਸਾਰੇ ਦੋਸ਼ੀਆਂ ਦੀ ਪਹਿਚਾਣ ਕੀਤੀ। ਇਸ ਦੇ ਬਾਅਦ ਪੀੜਿਤ ਦੇ ਦੋਸਤ ਦੇ ਸਾਹਮਣੇ ਵੀ ਗਰੁੱਪ ਵਿਚ ਛੁਪਾ ਕੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ। ਉਸ ਨੇ ਵੀ ਦੋਸ਼ੀਆਂ ਨੂੰ ਪਛਾਣ ਲਿਆ। ਪੀੜਿਤ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੁਆਰਾ ਬਣਾਈ ਤਿੰਨ ਮੈਂਬਰੀ ਜਾਂਚ ਬੋਰਡ ਦੇ ਸਾਹਮਣੇ ਬਿਆਨ ਦੇਣ ਪਹੁੰਚੀ। ਜਾਂਚ ਅਧਿਕਾਰੀਆਂ ਨੇ ਪੇਸ਼ਕਸ਼ ਰੱਖੀ ਕਿ ਉਹ ਮਾਫੀ ਮੰਗਵਾ ਦਿੰਦੇ ਹਨ , ਜਿਸ ਤੇ ਪੀੜਿਤ ਨੇ ਕਿਹਾ ਕਿ ਉਹਨੂੰ ਮਾਫੀ ਨਹੀਂ ਇਨਸਾਫ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਦੇ ਨਾਲ ਉਹ ਅਜਿਹਾ ਨਾ ਕਰਨ । ਪੀੜਿਤ ਨੇ ਆਪਣੇ ਲਿਖਤੀ ਬਿਆਨ ਜਾਂਚ ਟੀਮ ਨੂੰ ਦਿੱਤੇ ।

ਸ਼ੁੱਕਰਵਾਰ ਨੂੰ ਪੀੜਿਤ ਨੂੰ ਜਾਂਚ ਟੀਮ ਨੇ ਸਿਵਲ ਸਰਜਨ ਦੇ ਦਫਤਰ ਵਿਚ ਬੁਲਾਇਆ , ਜਦਕਿ ਪੁਲ਼ਿਸ ਪੀੜਿਤ ਦੀ ਪਹਿਚਾਣ ਛੁਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੀੜਿਤ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ 11 ਫਰਵਰੀ ਨੂੰ ਮੈਡੀਕਲ ਜਾਂਚ ਦੇ ਸਮੇਂ ਉਸਦੀ ਨਿੱਜਤਾ ਨੂੰ ਭੰਗ ਕੀਤਾ ਗਿਆ । ਉਸ ਸਮੇਂ ਕਮਰੇ ਵਿਚ ਦੋ ਵਿਆਕਤੀ ਮੌਜੂਦ ਸਨ। ਜਿਨ੍ਹਾਂ ਸਾਹਮਣੇ ਉਸਦੀ ਮੈਡੀਕਲ ਜਾਂਚ ਕੀਤੀ ਗਈ। ਇਹੀ ਨਹੀ ਮੈਡੀਕਲ ਕਰ ਰਹੀ ਡਾ.ਨੀਲਮ ਭਾਟਿਆ ਨੇ ਉਸ ਨੂੰ ਕਿਹਾ ਕਿ ਇੰਨੀ ਰਾਤ ਨੂੰ ਤੂੰ ਉੱਥੇ ਕੀ ਕਰਨ ਗਈ ਸੀ।

ਮੈਡੀਕਲ ਜਾਂਚ ਤੋਂ ਬਾਅਦ ਉਹਨੂੰ ਸਿਰਫ ਤਿੰਨ ਗੋਲੀਆਂ ਦੇ ਕੇ ਘਰ ਭੇਜ ਦਿੱਤਾ ਗਿਆ ।ਇਹ ਬਹੁਤ ਗੰਭੀਰ ਮਾਮਲਾ ਹੈ। ਐਸਐਮਓ ਸੁਧਾਰ,ਡਾ.ਨੀਲਮ ਭਾਟਿਯਾ ਤੇ ਸਟਾਫ ਨਰਸ ਸੁਰਜੀਤ ਨੂੰ ਪੇਸ਼ ਕੀਤਾ ਗਿਆ। ਪੀੜਿਤ ਨੇ ਗੰਭੀਰ ਇਲਜ਼ਾਮ ਲਗਾਏ ਹਨ,ਇਸ ਮਾਮਲੇ ਦੀ ਜਾਂਚ ਪੂਰੀ ਕਰ ਕੇ ਰਿਪੋਟ ਜਲਦ ਹੀ ਸਿਵਲ ਸਰਜਨ ਨੂੰ ਅਗਲੀ ਕਾਰਵਾਈ ਲਈ ਸੌਂਪ ਦਿੱਤੀ ਜਾਵੇਗੀ । ਪੀੜਿਤ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।