ਫਗਵਾੜਾ ਖੰਡ ਮਿਲ ਕਿਸਾਨਾਂ ਦਾ 35.43 ਕਰੋੜ ਰੁਪਏ ਦਾ ਬਕਾਇਆ ਦੇ ਦੇਵੇਗੀ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਵਲੋਂ ਲਿਆਂਦੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਾਊਸ.........

Tripat Rajinder Singh Bajwa

ਚੰਡੀਗੜ੍ਹ  : ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਵਲੋਂ ਲਿਆਂਦੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਾਊਸ ਨੂੰ ਵਿਸ਼ਵਾਸ ਦੁਆਇਆ ਕਿ ਫ਼ਗਵਾੜਾ ਖੰਡ ਮਿਲ ਵਲੋਂ ਜੋ ਕਿਸਾਨਾਂ ਦੇ ਗੰਨੇ ਦੀ 35.43 ਕਰੋੜ ਰੁਪਏ ਦੀ ਰਕਮ ਬਕਾਇਆ ਦੇਣੀ ਹੈ, ਉਹ 31 ਮਾਰਚ ਤਕ ਦੇ ਦਿਤੀ ਜਾਵੇਗੀ। ਸੋਮ ਪ੍ਰਕਾਸ਼ ਨੇ ਮਤਾ ਲਿਆਂਦਾ ਸੀ ਕਿ ਫ਼ਗਵਾੜਾ ਖੰਡ ਮਿਲ ਦੇ ਪਿਛਲੇ ਗੰਨੇ ਦੇ ਸੀਜ਼ਨ ਦੇ ਅਜੇ ਵੀ 35.43 ਕਰੋੜ ਰੁਪਏ ਕਿਸਾਨਾਂ ਨੂੰ ਦੇਣੇ ਬਣਦੇ ਹਨ। ਉਹ ਧਰਨੇ ਲਗਾ ਰਹੇ ਹਨ। ਮੰਤਰੀ ਨੇ ਵਿਸ਼ਵਾਸ ਦੁਆਇਆ ਕਿ 31 ਮਾਰਚ ਤਕ ਸਾਰੀ ਬਕਾਇਆ ਰਕਮ ਦੇ ਦਿਤੀ ਜਾਵੇਗੀ।

ਮੁਖ ਮੰਤਰੀ ਦੀ ਤਰਫ਼ੋਂ ਹਾਊਸ 'ਚ ਜਵਾਬ ਦਿੰਦਿਆਂ ਸ. ਬਾਜਵਾ ਨੇ ਦਸਿਆ ਕਿ ਸਰਕਾਰ ਨੇ ਮਿਲ ਦੀ ਕਾਰਗੁਜ਼ਾਰੀ 'ਤੇ ਪੂਰੀ ਨਿਗ੍ਹਾ ਰਖੀ ਹੋਈ ਹੈ। 2017-18 'ਚ ਇਸ ਮਿਲ ਨੇ 184.74 ਕਰੋੜ ਰੁਪਏ ਦਾ ਗੰਨਾ ਪੀੜਿਆ ਅਤੇ ਇਸ ਦੀ ਬਣਦੀ ਰਕਮ 'ਚੋਂ ਕਿਸਾਨਾਂ ਨੂੰ 149.31 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਸਹੈ। ਫ਼ਰਵਰੀ 12 ਤਕ ਰਿਫ਼ 35.43 ਕਰੋੜ ਰੁਪਏ ਦਾ ਬਕਾਇਆ ਰਹਿੰਦਾ ਹੈ।

ਇਸ ਸਾਲ ਦੇ ਸੀਜ਼ਨ ਦੌਰਾਨ 31 ਜਨਵਰੀ ਤਕ 57.45 ਕਰੋੜ ਰੁਪਏ ਦਾ ਗੰਨਾ ਪੀੜਿਆ ਹੈ। ਉਨ੍ਹਾਂ ਦਸਿਆ ਕਿ ਇਸ ਸਮੇਂ ਪੰਜਾਬ 'ਚ 16 ਖੰਡ ਮਿਲਾਂ ਚਲ ਰਹੀਆਂ ਹਨ। 9 ਮਿਲਾਂ ਸਹਿਕਾਰੀ ਖੇਤਰ 'ਚ ਅਤੇ 7 ਪ੍ਰਾਈਵੇਟ ਹਨ। ਸਹਿਕਾਰੀ ਮਿਲਾਂ ਦਾ ਗੰਨਾਂ ਪੀੜਨ ਦੀ ਸਮਰਥਾ 15766 ਟਨ ਅੇਤ 7 ਪ੍ਰਾਈਵੇਟ ਮਿਲਾਂ ਦੀ ਸਮਰਥਾ 35500 ਟਨ ਪ੍ਰਤੀ ਦਿਨ ਹੈ। ਇਹ ਸਾਰੀਆਂ ਮਿਲਾਂ 180 ਦਿਨ ਚਲਣਗੀਆਂ ਅਤੇ 1.63 ਲਖ ਹੈਕਟੇਅਰ ਰਕਬੇ 'ਚ ਗੰਨੇ ਦੀ ਖੜ੍ਹੀ ਫ਼ਸਲ ਨੂੰ ਸੰਭਾਲਣ ਗਿਆ। 896 ਲਖ ਟਨ ਖੰਡ ਇਸ ਸਾਲ ਬਣੇਗੀ।