ਪੁਲਿਸ ਅਧਿਕਾਰੀਆਂ ਦੇ 5 ਨਜ਼ਦੀਕੀਆਂ ਤੋਂ 'ਸਿੱਟ' ਵਲੋਂ ਪੁੱਛਗਿਛ ਦਾ ਸਿਲਸਿਲਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ 14 ਅਕਤੂਬਰ 2015 ਨੂੰ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ........

Bargari Kand

ਕੋਟਕਪੂਰਾ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ 14 ਅਕਤੂਬਰ 2015 ਨੂੰ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਵਾਲੇ ਦਿਨ ਐਸਐਸਪੀ ਦੀ ਜਿਪਸੀ 'ਤੇ ਹੋਈ ਫ਼ਾਇਰਿੰਗ ਬਾਰੇ 5 ਜਣਿਆਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਵਿਚ ਐਸ.ਪੀ. ਬਿਕਰਮਜੀਤ ਸਿੰਘ ਦਾ ਨਜ਼ਦੀਕੀ ਕਾਰੋਬਾਰੀ ਵੀ ਸ਼ਾਮਲ ਹੈ। ਐਸਆਈਟੀ ਮੈਂਬਰ 'ਤੇ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰਪਾਲ ਸਿੰਘ ਦੀ ਅਗਵਾਈ 'ਚ ਕੀਤੀ ਗਈ ਇਸ ਪੁੱਛਗਿਛ ਦੌਰਾਨ ਉਕਤ ਵਿਅਕਤੀਆਂ ਤੋਂ ਪੁਲਿਸ ਲਾਈਨ ਫ਼ਰੀਦਕੋਟ 'ਚ ਤਕਰੀਬਨ 4 ਘੰਟੇ ਸਵਾਲ-ਜਵਾਬ ਕੀਤੇ ਗਏ।

ਬਹਿਬਲ ਕਲਾਂ ਗੋਲੀਬਾਰੀ ਮਾਮਲੇ 'ਚ ਨਾਮਜ਼ਦ ਫ਼ਾਜ਼ਿਲਕਾ ਦੇ ਤਤਕਾਲੀ ਐਸ.ਪੀ. ਬਿਕਰਮਜੀਤ ਸਿੰਘ ਦੇ ਸੁਰੱਖਿਆ ਮੁਲਾਜ਼ਮ ਅਤੇ ਉਸਦੇ ਕਾਫੀ ਕਰੀਬੀ ਸਮਝੇ ਜਾਂਦੇ ਕਾਰ ਡੀਲਰ ਦੇ ਸਾਥੀ ਦੇ 2 ਨਿੱਜੀ ਸੁਰੱਖਿਆ ਗਾਰਡ ਅਤੇ ਇਕ ਹੋਰ ਨਜ਼ਦੀਕੀ ਤੋਂ ਪੁੱਛਗਿੱਛ ਕੀਤੀ ਗਈ ਹੈ। ਐਸਆਈਟੀ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਇਸ ਮਾਮਲੇ ਵਿਚ ਸਿਰਫ਼ ਐਨਾ ਦਸਿਆ ਕਿ ਕੁਝ ਜਣਿਆਂ ਤੋਂ ਕੇਸ ਦੇ ਸਬੰਧ 'ਚ ਪੁੱਛਗਿਛ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ 'ਚ ਬਣੀ ਐਸਆਈਟੀ ਕਾਫ਼ੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਐਸਆਈਟੀ ਵਲੋਂ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਵੀ ਪੁੱਛਗਿਛ ਲਈ 25 ਫ਼ਰਵਰੀ ਨੂੰ ਪੇਸ਼ ਹੋਣ ਲਈ ਹਦਾਇਤ ਕੀਤੀ ਹੈ। ਉਧਰ ਇਸ ਮਾਮਲੇ ਵਿਚ ਸਿਆਸਤ ਵੀ ਕਾਫ਼ੀ ਤੂਲ ਫੜਦੀ ਨਜ਼ਰ ਆ ਰਹੀ ਹੈ।