ਪੰਜਾਬ ਪੁਲਿਸ ਦਾ ASI ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਟਕਪੁਰਾ ਥਾਣੇ ਵਿਚ ਤਾਇਨਾਤ ਏ.ਐਸ.ਆਈ ਨੂੰ 8000 ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਫੜ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ...

ASI with Punjabi vigilance Team

ਕੋਟਕਪੁਰਾ : ਕੋਟਕਪੁਰਾ ਥਾਣੇ ਵਿਚ ਤਾਇਨਾਤ ਏ.ਐਸ.ਆਈ ਨੂੰ 8000 ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਫੜ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਨੇ ਉਕਤ ਕਾਰਵਾਈ ਮੁਹੱਲਾ ਗੋਬਿੰਦਪੁਰੀ ਮੁਕਤਸਰ ਰੋਡ ਕੋਟਕਪੁਰਾ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਕੀਤੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਉਸ ਉੱਤੇ ਐਨ.ਡੀ.ਪੀ.ਐਸ ਐਕਟ ਅਧੀਨ 2017 ਵਿਚ ਮੁਕੱਦਮਾ ਨੰਬਰ 153 ਦਰਜ ਕੀਤਾ ਸੀ।

ਉਸ ਸਮੇਂ ਪੁਲਿਸ ਨੇ ਮੇਰੇ ਕੋਲੋਂ ਜੋ ਮੋਟਰਸਾਇਕਲ ਬਰਾਮਦ ਕੀਤਾ, ਉਹ ਇਕ ਹੋਰ ਵਿਅਕਤੀ ਜੋ ਚੋਪੜਾ ਬਾਗ ਕੋਟਕਪੁਰਾ ਦਾ ਰਹਿਣ ਵਾਲਾ ਸੀ ਦੇ ਨਾਂਅ ‘ਤਾ ਰਜਿਸਟਰ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਐਨਡੀਪੀਐਸ ਐਕਟ ਦੇ ਮਾਮਲੇ ਵਿਚ ਜੇਲ੍ਹ ਵੀ ਜਾਣਾ ਪਿਆ ਤੇ ਕਾਫ਼ੀ ਸਮੇ ਬਾਅਦ ਜਦੋਂ ਉਹ ਜ਼ਮਾਨਤ ‘ਤੇ ਬਾਹਰ ਆਇਆ ਤਾਂ ਏਐਸਆਈ ਕਸ਼ਮੀਰ ਸਿੰਘ ਨੇ ਉਸ ਨੂੰ ਡਰਾਬਾ ਦਿੱਤਾ ਕਿ ਜਾਂ ਤਾਂ ਉਹ 20 ਹਜ਼ਾਰ ਰੁਪਏ ਦੇਵੇ, ਨਹੀਂ ਤਾਂ ਉਹ ਮੋਟਰਸਾਇਕਲ ਦੇ ਮਾਲਕ ਨੂੰ ਵੀ ਇਸ ਮਾਮਲੇ ਵਿਚ ਫਸਾਵੇਗਾ।

ਇਸ ਦੌਰਾਨ 10 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ। ਬੀਤੇ ਦਿਨੀਂ ਉਕਤ ਨੇ 2000 ਰੁਪਏ ਤਾਂ ਦੇ ਦਿੱਤੇ ਤੇ ਵਾਅਦੇ ਅਨੁਸਾਰ ਜਦੋਂ 8000 ਰੁਪਏ ਹੋਰ ਦੇਣ ਆਇਆ ਤਾਂ ਵਿਜੀਲੈਸ ਵਿਭਾਗ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।