ਸਿਹਤ ਮੰਤਰੀ ਨੇ 2 ਡਾਕਟਰਾਂ ਨੂੰ ਮੁਅੱਤਲ ਕਰਨ ਦੇ ਦਿੱਤੇ ਆਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਡੇਢ ਮਹੀਨਾਂ ਪਹਿਲਾਂ ਕੜਾਕੇ ਦੀ ਠੰਡ  ਵਿੱਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ...

file photo

ਮੋਗਾ : ਡੇਢ ਮਹੀਨਾਂ ਪਹਿਲਾਂ ਕੜਾਕੇ ਦੀ ਠੰਡ  ਵਿੱਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਦੇ ਬਾਹਰ ਫਰਸ਼ ‘ਤੇ ਪੈਦਾ ਹੋਏ ਇਕ ਬੱਚੇ ਦੀ 6 ਦਿਨਾਂ ਬਾਅਦ 15 ਜਨਵਰੀ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਮੌਤ ਹੋ ਗਈ।

 ਮੋਗਾ ਦੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੁਆਰਾ ਜਾਂਚ ਰਿਪੋਰਟ ਦੇ ਅਧਾਰ ਤੇ ਹਸਪਤਾਲ ਦੀਆਂ ਔਰਤਾਂ ਦੀ ਮਾਹਿਰ ਡਾਕਟਰ ਮਨੀਸ਼ਾ ਗੁਪਤਾ ਅਤੇ ਉਸ ਦੇ ਪਤੀ ਡਾਕਟਰ ਅਸ਼ੀਸ਼ ਅਗਰਵਾਲ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਵਿਭਾਗ ਸਿਹਤ ਸਹੂਲਤਾਂ ਵਿੱਚ ਲੋੜਵੰਦਾਂ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨ੍ਹਾਂ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।