ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਟਰਾਲਾ ਪਲਟਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਜਾਣਕਾਰੀ ਉਨ੍ਹਾਂ ਦੇ ਉੱਥੇ ਅਮਰੀਕਾ ਵਿਚ ਹੀ ਰਹਿੰਦੇ ਦੂਜੇ ਬੇਟੇ ਤਲਵਿੰਦਰ ਸਿੰਘ ਨੇ 20 ਫ਼ਰਵਰੀ ਰਾਤ 11:30 ਵਜੇ ਫ਼ੋਨ ਰਾਹੀਂ ਦਸੀ।

Punjabi youth dies

ਕਪੂਰਥਲਾ : ਅਮਰੀਕਾ ਗਏ ਹਲਕਾ ਭੁਲੱਥ ਦੇ ਪਿੰਡ ਮਕਸੂਦਪੁਰ (ਕਪੂਰਥਲਾ) ਦੇ ਨੌਜਵਾਨ ਦੀ ਅਮਰੀਕਾ ਵਿਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮੌਜੂਦਾ ਮੈਂਬਰ ਪੰਚਾਇਤ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਗੁਰਪੀਬ ਸਿੰਘ (29) ਰੋਜ਼ੀ ਰੋਟੀ ਦੀ ਖਾਤਰ 2010 ਵਿਚ ਅਮਰੀਕਾ ਗਿਆ ਸੀ।

ਬੀਤੇ ਦਿਨ ਉਹ ਟੈਕਸਾਸ ਤੋਂ ਟਰਾਲਾ ਲੋਡ ਕਰ ਕੇ ਕੈਲਫ਼ੋਰਨੀਆ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਕਿਸੇ ਕਾਰਨ ਟਰਾਲਾ ਪਲਟ ਗਿਆ ਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਉੱਥੇ ਅਮਰੀਕਾ ਵਿਚ ਹੀ ਰਹਿੰਦੇ ਦੂਜੇ ਬੇਟੇ ਤਲਵਿੰਦਰ ਸਿੰਘ ਨੇ 20 ਫ਼ਰਵਰੀ ਰਾਤ 11:30 ਵਜੇ ਫ਼ੋਨ ਰਾਹੀਂ ਦਸੀ।