ਰਾਵਤ ਨੇ ਸਥਾਨਕ ਚੋਣਾਂ ਜਿਤਾਉਣ ਲਈ ਚੋਣ ਕਮੇਟੀ ਤੇ ਆਬਜ਼ਰਵਰਾਂ ਦੀ ਪਿੱਠ ਥਾਪੜੀ.

ਏਜੰਸੀ

ਖ਼ਬਰਾਂ, ਪੰਜਾਬ

ਰਾਵਤ ਨੇ ਸਥਾਨਕ ਚੋਣਾਂ ਜਿਤਾਉਣ ਲਈ ਚੋਣ ਕਮੇਟੀ ਤੇ ਆਬਜ਼ਰਵਰਾਂ ਦੀ ਪਿੱਠ ਥਾਪੜੀ.

image

ਚੰਡੀਗੜ੍ਹ, 22 ਫ਼ਰਵਰੀ (ਭੁੱਲਰ): ਅੱਜ ਚੰਡੀਗੜ੍ਹ ਵਿਖੇ ਕਾਂਗਰਸੀ ਨੇਤਾ ਹਰੀਸ਼ ਰਾਵਤ ਤੇ ਸੁਨੀਲ ਜਾਖੜ ਨੇ ਸਥਾਨਕ ਸਰਕਾਰ ਦੀਆਂ ਚੋਣਾਂ ਵਿਚ ਜਿੱਤ ਬਾਅਦ ਇਸ ਲਈ ਨਾਮਜ਼ਦ ਰਹੀ ਸਟੇਟ ਚੋਣ ਕਮੇਟੀ ਅਤੇ ਵੱਖ ਵੱਖ ਜ਼ਿਲਿ੍ਹਆਂ ਦੇ ਚੋਣ ਆਬਜ਼ਰਵਰਾਂ ਨਾਲ ਮੀਟਿੰਗ ਕਰ ਕੇ ਸ਼ਾਨਦਾਰ ਜਿੱਤ ਦਿਵਾਉਣ ਲਈ ਉਨ੍ਹਾਂ ਦੀ ਪਿੱਠ ਥਾਪੜੀ | 
  ਸਟੇਟ ਚੋਣ ਕਮੇਟੀ ਦੇ ਮੁਖੀ ਲਾਲ ਸਿੰਘ ਦੀ ਅਗਵਾਈ ਵਿਚ ਸਥਾਨਕ ਚੋਣਾਂ ਲਈ ਚੰਗੇ ਉਮੀਦਵਾਰ ਚੁਨਣ ਤੇ ਆਬਜ਼ਰਵਰਾਂ ਰਾਹੀਂ ਵਧੀਆ ਨਿਗਰਾਨੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ 'ਤੇ ਵਿਸ਼ਵਾਸ ਪ੍ਰਗਟਾਇਆ ਹੈ ਪਰ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਵਿਚ ਇਸ ਤੋਂ ਵੀ ਸ਼ਾਨਦਾਰ ਜਿੱਤ ਮਿਲ ਸਕੇ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਧੀਆ ਅਗਵਾਈ ਕਾਰਨ ਹੀ ਸਥਾਨਕ ਚੋਣਾਂ ਵਿਚ ਇੰਨੀ ਵੱਡੀ ਜਿੱਤ ਮਿਲੀ ਹੈ | ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਮੌਜਦ ਰਹੇ |