ਯੂ.ਪੀ ਚੋਣਾਂ : 9 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ਪਈਆਂ 58.08 ਫ਼ੀ ਸਦੀ ਵੋਟਾਂ

ਏਜੰਸੀ

ਖ਼ਬਰਾਂ, ਪੰਜਾਬ

ਯੂ.ਪੀ ਚੋਣਾਂ : 9 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ਪਈਆਂ 58.08 ਫ਼ੀ ਸਦੀ ਵੋਟਾਂ

image

ਲਖਨਊ, 23 ਫ਼ਰਵਰੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ 9 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ਬੁਧਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਸ਼ਾਮ 5 ਵਜੇ ਤਕ 58.08 ਫ਼ੀ ਸਦੀ ਵੋਟਾਂ ਪਈਆਂ। ਸੂਬਾ ਚੋਣ ਦਫ਼ਤਰ ਨੇ ਇਹ ਜਾਣਕਾਰੀ ਦਿਤੀ। ਸਖ਼ਤ ਸੁਰੱਖਿਆ ਦਰਮਿਆਨ 2.13 ਕਰੋੜ ਵੋਟਰਾਂ 624 ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਸ ਗੇੜ ਵਿਚ ਪੀਲੀਭੀਤ (61.42%), ਪੀਲੀਭੀਤ (61.42%), ਲਖੀਮਪੁਰ ਖੇੜੀ (63.47%), ਸੀਤਾਪੁਰ (60.23%), ਹਰਦੋਈ (55.40%), ਉਨਾਉ (56.68%), ਲਖਨਊ (54.98%), ਰਾਏਬਰੇਲੀ (58.40%), ਬਾਂਦਾ (57.48%), ਫਤਿਹਪੁਰ (57.02%) ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ।
ਚੋਣ ਕਮਿਸ਼ਨ ਅਧਿਕਾਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਸ਼ਾਂਤੀਪੂਰਨ ਤਰੀਕੇ ਨਾਲ ਸੰਪਨ ਹੋਈ। ਕਿਤੇ ਵੀ ਅਣਸੁਖਾਵੀ ਘਟਨਾ ਦੀ ਸੂਚਨਾ ਨਹੀਂ ਮਿਲੀ। ਚੌਥੇ ਗੇੜ ਵਿਚ ਜਿਨ੍ਹਾਂ ਉਮੀਦਵਾਰਾਂ ਦੀ ਸਾਖ ਦਾਅ ’ਤੇ ਹੈ, ਉਨ੍ਹਾਂ ’ਚ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ (ਲਖਨਊ ਕੈਂਟ), ਮੰਤਰੀ ਆਸ਼ੂਤੋਸ਼ ਟੰਡਨ (ਲਖਨਊ ਪੂਰਬੀ), ਸਾਬਕਾ ਮੰਤਰੀ ਸਪਾ ਉਮੀਦਵਾਰ ਅਭਿਸ਼ੇਕ ਮਿਸ਼ਰਾ (ਸਰੋਜਿਨੀ ਨਗਰ), ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਨਿਤਿਨ ਅਗਰਵਾਲ (ਹਰਦੋਈ) ਸ਼ਾਮਲ ਹਨ। ਇਸ ਤੋਂ ਇਲਾਵਾ ਨਹਿਰੂ-ਗਾਂਧੀ ਪ੍ਰਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਰਾਏਬਰੇਲੀ ’ਚ ਵੀ ਚੌਥੇ ਗੇੜ ਵਿਚ ਵੋਟਿੰਗ ਹੋਈ। ਇਥੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਈ ਆਦਿਤੀ ਸਿੰਘ ਇਕ ਵਾਰ ਫਿਰ ਚੋਣ ਮੈਦਾਨ ’ਚ ਹੈ। ਇਸ ਗੇੜ ’ਚ 624 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਵਿਆਪਕ ਇੰਤਜ਼ਾਮ ਕੀਤੇ ਸਨ। ਕੋਵਿਡ-19 ਨੂੰ ਵੇਖਦੇ ਹੋਏ ਦਸਤਾਨੇ,ਮਾਸਕ, ਪੀ. ਪੀ. ਈ.ਕਿੱਟ, ਸਾਬਣ ਅਤੇ ਪਾਣੀ ਦੀ ਵਿਵਸਥਾ ਕੀਤੀ ਗਈ ਸੀ।    (ਏਜੰਸੀ)