ਅਜਨਾਲਾ ਘਟਨਾ ’ਤੇ SP ਰੰਧਾਵਾ ਦਾ ਬਿਆਨ, ਥਾਣੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣਾ ਗਲਤ 

ਏਜੰਸੀ

ਖ਼ਬਰਾਂ, ਪੰਜਾਬ

“ਅਸੀਂ ਕੀਤਾ ਮਹਾਰਾਜ ਜੀ ਦਾ ਸਤਿਕਾਰ”

SP Randhawa's statement on the Ajnala incident

ਅਜਨਾਲਾ -  ਅੱਜ ਅੰਮ੍ਰਿਤਪਾਲ ਸਿੰਘ ਅਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ ਪਹੁੰਚੇ ਸਨ ਜਿਸ ਦੌਰਾਨ ਉਨਾਂ ਦੇ ਨਾਲ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਰੂਪ ਸੀ। ਜਿਸ ਨੂੰ ਲੈ ਕੇ SP ਰੰਧਾਵਾ ਨੇ ਕਿਹਾ ਹੈ ਕਿ ਮੁਲਾਜ਼ਮਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਜੇ ਉਹਨਾਂ ਨੇ ਗ੍ਰਿਫ਼ਤਾਰੀ ਦੇਣੀ ਹੈ ਤਾਂ ਸ਼ਾਂਤਮਈ ਗ੍ਰਿਫ਼ਤਾਰੀ ਦੇ ਦਿਓ ਜੇ ਜਾਂਚ ਕਰਵਾਉਣੀ ਹੈ ਤਾਂ ਐਪਲੀਕੇਸ਼ਨ ਦਿਓ। 

ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਤਲਵਾਰਾਂ ਮਾਰੀਆਂ ਪਰ ਅੱਗਿਓਂ ਮੁਲਾਜ਼ਮ ਕੁੱਝ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਦੇ ਨਾਲ ਮਹਾਰਾਜ ਦਾ ਸਰੂਪ ਸੀ ਜੇ ਮੁਲਾਜ਼ਮ ਕੁੱਝ ਕਰਦੇ ਤਾਂ ਮਹਾਰਾਜ ਦੇ ਸਰੂਪ ਨੂੰ ਨੁਕਸਾਨ ਹੋਣਾ ਤੇ ਸਰੂਪ ਉਹਨਾਂ ਦੇ ਅੱਗੇ ਸੀ ਇਸ ਲਈ ਉਹਨਾਂ ਨੇ ਨਿਮਰਤਾ ਵਰਤੀ।  ਉਹਨਾਂ ਨੇ ਕਿਹਾ ਕਿ ਮਹਾਰਾਜ ਦੇ ਸਰੂਪ ਨੂੰ ਉਹ ਡੱਕ ਨਹੀਂ ਸੀ ਸਕਦੇ ਕਿਉਂਕਿ ਸਾਡੇ ਵੱਡਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ। 

ਉਹਨਾਂ ਕਿਹਾ ਕਿ ਜਦੋਂ ਉਹ ਸਰੂਪ ਅੱਗੇ ਲੈ ਕੇ ਆਏ ਤਾਂ ਅਸੀਂ ਬੈਰੀਕੇਡਿੰਗ ਪਾਸੇ ਕਰ ਦਿੱਤੀ। ਮਹਾਰਾਜ ਦੇ ਸਰੂਪ ਨੂੰ ਅਸੀਂ ਕੁੱਝ ਨਹੀਂ ਕਰ ਸਕਦੇ ਸੀ ਫਿਰ ਚਾਹੇ ਸਾਡੇ ਟੋਟੇ-ਟੋਟੇ ਹੋ ਜਾਂਦੇ। ਉਹਨਾਂ ਕਿਹਾ ਕਿ ਥਾਣੇ ਵਿਚ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਸਹੀ ਗੱਲ ਨਹੀਂ ਸੀ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ।