ਹੁਸ਼ਿਆਰਪੁਰ: ਕਤਲ ਮਾਮਲੇ ਵਿੱਚ ਮ੍ਰਿਤਕ ਮਹਿਲਾ ਦਾ ਭਜੀਤਾ ਹੀ ਨਿਕਲਿਆ ਕਤਲ
ਨਿੱਜੀ ਰੰਜਿਸ਼ ਨੂੰ ਲੈਕੇ ਕੀਤਾ ਸੀ ਕਤਲ
ਹੁਸ਼ਿਆਰਪੁਰ: ਬੀਤੇ ਦਿਨ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਗੁਜਰਾਂ ਵਿੱਖੇ ਅਣਪਛਾਤੇ ਵਿਅਕਤੀਆਂ ਵਲੋਂ 62 ਸਾਲਾਂ ਔਰਤ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ ਜਿਸਨੂੰ ਪੁਲਿਸ ਨੇ ਅੱਜ ਸੁਲਝਾਉਂਦੇ ਹੋਏ ਮ੍ਰਿਤਕ ਮਹਿਲਾ ਦੇ ਇਕ ਭਜੀਤੇ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਮੰਨਿਆ ਕੀ ਉਸਨੂੰ ਸ਼ੱਕ ਸੀ ਕੀ ਉਸ ਦੇ ਪਿਤਾ ਦਾ ਮੌਤ ਇਸ ਔਰਤ ਕਾਰਨ ਹੋਈ ਸੀ ਜਿਸ ਕਰਨ ਉਸਨੇ ਉਸਦਾ ਕਤਲ ਕੀਤਾ ਹੈ ਪੁਲਿਸ ਨੇ ਅਦਾਲਤ ਪੇਸ਼ ਕਰ ਤਿੰਨ ਦਿਨ ਦੇ ਰਿਮਾਂਡ ਉੱਤੇ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਰਚਨਾ ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਨੀ ਗੁਜਰਾਂ ਕੁੱਟਿਆ ਤੋਂ ਮੱਥਾ ਟੇਕਣ ਉਪਰੰਤ ਘਰ ਨੂੰ ਵਾਪਿਸ ਆ ਰਹੀ ਸੀ ਤਾਂ ਰਸਤੇ ਦੇ ਵਿੱਚਕਾਰ ਅਣਪਛਾਤੇ ਵਿਅਕਤੀ ਵਲੋਂ 3 ਰਾਊਂਡ ਫਾਈਰ ਕੀਤੇ ਗਏ, ਜਿਸਨੂੰ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ।
ਮ੍ਰਿਤਕ ਔਰਤ ਦਾ ਪਤੀ ਸ਼ਾਮ ਲਾਲ 2 ਸਾਲ ਪਹਿਲਾਂ ਸਬ ਇੰਸਪੈਕਟਰ ਵਜੋਂ ਰਿਟਾਇਰ ਹੋਇਆ ਹੈ। ਜਿਸਤੋ ਬਾਅਦ ਪੁਲਿਸ ਵਲੋ ਵੱਖ ਵੱਖ ਪਹਿਲੂਆਂ ਤੇ ਜਾਂਚ ਕੀਤੀ ਗਈ ਅਤੇ ਆਖਿਕਾਰ ਲੰਬੀ ਜਾਂਚ ਉਪਰੰਤ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਆਪਣੀ ਪੁੱਛਗਿੱਛ ਕੀਤੀ ਤਾ ਪੂਰਾ ਮਾਮਲਾ ਸਾਮਣੇ ਆ ਗਿਆ।ਪੁਲਿਸ ਮੁਤਾਬਿਕ ਆਰਪੀ ਨੇ ਆਪਣੀ ਜਾਂਚ ਵਿਚ ਮੰਨਿਆ ਕਿ ਉਸ ਨੂੰ ਸ਼ੱਕ ਹੈ ਉਸਦੇ ਪਿਤਾ ਦੀ ਮੌਤ ਚਾਚੀ ਕਾਰਨ ਹੋਈ ਹੈ । ਮੁਲਜ਼ਮ ਦਾ ਕਹਿਣਾ ਹੈ ਕਿ ਚਾਚੀ ਟੂਣੇ ਕਾਰਨ ਦੀ ਆਦੀ ਸੀ ।