ਕੇਂਦਰੀ ਟੀਮ ਨੇ ਲਿਆ ਖਰਾਬ ਹੋਈ ਫਸਲ ਦਾ ਜਾਇਜ਼ਾ
ਭਾਰਤ ਸਰਕਾਰ ਦੇ ਖੇਤੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਡਾ. ਦਿਨੇਸ਼ ਚੰਦਰਾ, ਡਿਪਟੀ ਡਾਇਰੈਕਟਰ ਡਾ. ਕਿਰਨ ਦੇਸਕਰ, ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਸਿੰਘ..
ਭਾਰਤ ਸਰਕਾਰ ਦੇ ਖੇਤੀ ਵਿਗਿਆਨ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਡਾ. ਦਿਨੇਸ਼ ਚੰਦਰਾ, ਡਿਪਟੀ ਡਾਇਰੈਕਟਰ ਡਾ. ਕਿਰਨ ਦੇਸਕਰ, ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਟੀਮ ਨੇ ਮਾਨਸਾ ਜਿਲੇ ਦੇ ਅੱਕਾਂਵਾਲੀ, ਜੋਈਆਂ, ਆਲਮਪੁਰ ਮੰਦਰਾਂ, ਉੱਡਤ ਸੈਦੇਵਾਲਾ ਸਮੇਤ ਦਰਜਨ ਭਰ ਪਿੰਡਾਂ ਦਾ ਦੌਰਾ ਕੀਤਾ।
ਇਸ ਟੀਮ ਨੇ ਇਹਨਾਂ ਪਿੰਡਾਂ ਵਿੱਚ ਚਿੱਟੀ ਮੱਖੀ ਕਾਰਨ ਖਰਾਬ ਹੋ ਰਹੀ ਫਸਲ ਦਾ ਜਾਇਜ਼ਾ ਲਿਆ। ਜੁਆਇੰਟ ਡਾਇਰੈਕਟਰ ਡਾ. ਦਿਨੇਸ਼ ਚੰਦਰਾ ਨੇ ਦੱਸਿਆ ਕਿ ਬਾਰਿਸ਼ ਦੀ ਕਮੀ ਅਤੇ ਗੁਜਰਾਤੀ ਬੀਜ ਕਾਰਣ ਥੋੜਾ ਨੁਕਸਾਨ ਹੈ। ਜੋ ਕਿਸੇ ਪਿੰਡ ਵਿੱਚ ਵੱਧ ਅਤੇ ਕਿਸੇ ਪਿੰਡ ਵਿੱਚ ਘੱਟ ਹੈ। ਉਹਨਾਂ ਦੱਸਿਆ ਕਿ ਜਿੱਥੇ ਮੱਖੀ ਜਿਆਦਾ ਹੈ ਉੱਥੇ ਕੀਟਨਾਸ਼ਕ ਨਾਲ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਨਾਂ ਬਾਰੇ ਰਿਪੋਰਟ ਕੇਂਦਰ ਸਰਕਾਰ ਨੂੰ ਦੇ ਕੇ ਪੰਜਾਬ ਸਰਕਾਰ ਨੂੰ ਵੀ ਸਲਾਹ ਦਿੱਤੀ ਜਾਵੇਗੀ।
ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਅਤੇ ਸੂਬਾ ਪੱਧਰੀ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਚਿੱਟੀ ਮੱਖੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਦਾ ਜਾਇਜਾ ਲਿਆ ਗਿਆ ਹੈ। ਉਹਨਾਂ ਨੇ ਵੀ ਨੁਕਸਾਨੀ ਫਸਲ ਲਈ ਗੁਜਰਾਤੀ ਬੀਜ ਨੂੰ ਜਿੰਮੇਵਾਰ ਦੱਸਿਆ ਤੇ ਸਥਿਤੀ ਕੰਟਰੋਲ ਵਿੱਚ ਹੋਣ ਦਾ ਦਾਅਵਾ ਕੀਤਾ।