ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ
ਸੂਬੇ ਵਿੱਚ ਅਮਨ ਸ਼ਾਂਤੀ ਲਈ ਜੁਟੀ ਪੰਜਾਬ ਪੁਲਿਸ ਦੀ ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਟੀਮ ਨੇ ਦੋ ਖਤਰਨਾਕ ਗੈਂਗਸਟਰ ਪੁਨੀਤ ਕੁਮਾਰ ਉਰਫ..
C.I.A Staff
ਸੂਬੇ ਵਿੱਚ ਅਮਨ ਸ਼ਾਂਤੀ ਲਈ ਜੁਟੀ ਪੰਜਾਬ ਪੁਲਿਸ ਦੀ ਜਲੰਧਰ ਸੀ.ਆਈ.ਏ. ਸਟਾਫ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਟੀਮ ਨੇ ਦੋ ਖਤਰਨਾਕ ਗੈਂਗਸਟਰ ਪੁਨੀਤ ਕੁਮਾਰ ਉਰਫ ਪੁਨੀਤ ਪੰਡਿਤ ਅਤੇ ਰਾਜਿੰਦਰ ਕੁਮਾਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤੇ ਇਹਨਾਂ ਗੈਂਗਸਟਰਾਂ ਕੋਲੋਂ ਦੇਸੀ ਕੱਟੇ ਸਮੇਤ ਕਾਰਤੂਸ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਗੈਂਗਸਟਰ ਕਾਤਿਲਾਨਾ ਹਮਲੇ ਵਰਗੇ 12 ਅਪਰਾਧਾਂ ਵਿੱਚ ਲੋੜੀਂਦੇ ਸਨ। ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਤੋਂ ਬਾਅਦ ਕਈ ਸੰਗੀਨ ਮਾਮਲੇ ਹੱਲ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।