ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਅਕਤੂਬਰ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਦਾ ਏ-302 ਨੀਓ ਏਅਰਕਰਾਫ਼ਟ ਹਫ਼ਤੇ 'ਚ ਚਾਰ ਉਡਾਣਾਂ

Meeting

 

ਚੰਡੀਗੜ੍ਹ, 16 ਅਗੱਸਤ (ਨੀਲ ਭਲਿੰਦਰ ਸਿੰਘ) : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਦਾ ਏ-302 ਨੀਓ ਏਅਰਕਰਾਫ਼ਟ ਹਫ਼ਤੇ 'ਚ ਚਾਰ ਉਡਾਣਾਂ ਭਰਿਆ ਕਰੇਗਾ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸ਼ੁਰੂ ਹੋਣ ਵਾਲੀ ਇਹ ਤੀਜੀ ਕੌਮਾਂਤਰੀ ਉਡਾਣ ਹੋਵੇਗੀ। ਅੱਜ ਹਾਈ ਕੋਰਟ 'ਚ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਨਾ ਸ਼ੁਰੂ ਹੋ ਰਹੀਆਂ ਹੋਣ ਵਿਰੁਧ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਦਾਇਰ ਜਨਹਿਤ ਪਟੀਸ਼ਨ ਉਤੇ ਸੁਣਵਾਈ ਮੌਕੇ ਇਹ ਖ਼ੁਲਾਸਾ ਹੋਇਆ ਹੈ।
ਜਸਟਿਸ ਐਸ ਐਸ ਸਾਰੋਂ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੂੰ ਦਸਿਆ ਗਿਆ ਕਿ ਛੇ ਅਕਤੂਬਰ ਤੋਂ ਸਵੇਰੇ ਸਾਢੇ ਨੌਂ ਵਜੇ ਇਹ ਉਡਾਣ ਚੰਡੀਗੜ੍ਹ ਏਅਰਪੋਰਟ ਉਤੇ ਬੈਂਕਾਕ ਤੋਂ ਲੈਂਡ ਕਰਿਆ ਕਰੇਗੀ ਅਤੇ ਬਾਅਦ ਦੁਪਹਿਰ ਡੇਢ ਵਜੇ ਬੈਂਕਾਕ ਲਈ ਉਡਿਆ ਕਰੇਗੀ। ਦਸਣਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਏਅਰ ਇੰਡੀਆ ਨੇ ਇਸ ਉਡਾਣ ਦਾ ਐਲਾਨ ਕੀਤਾ ਸੀ ਜੋ ਹੁਣ ਸੰਭਵ ਹੋਣ ਜਾ ਰਹੀ ਹੈ। ਪਹਿਲਾਂ ਇਹ ਉਡਾਣ ਅਪ੍ਰੈਲ ਅਤੇ ਫਿਰ ਮਈ 'ਚ ਸ਼ੁਰੂ ਕੀਤੀ ਜਾਣੀ ਤੈਅ ਕੀਤੀ ਗਈ। ਦਸਣਯੋਗ ਹੈ ਕਿ ਇੰਡੀਗੋ ਏਅਰਲਾਈਨਜ਼ ਅਤੇ ਏਅਰ ਇੰਡੀਆ ਦੀ ਹੀ ਏਅਰ ਇੰਡੀਆ ਐਕਸਪ੍ਰੈਸ ਪਹਿਲਾਂ ਹੀ ਚੰਡੀਗੜ੍ਹ ਤੋਂ ਦੁਬਈ ਅਤੇ ਚੰਡੀਗੜ੍ਹ ਤੋਂ ਸ਼ਾਰਜਾਹ ਵਿਚਾਲੇ ਕੌਮਾਂਤਰੀ ਉਡਾਣਾਂ ਸਤੰਬਰ 2016 ਤੋਂ ਹੀ ਅਪ੍ਰੇਟ ਕਰ ਰਹੇ ਹਨ। ਅੱਜ ਦੀ ਸੁਣਵਾਈ ਦੌਰਾਨ ਭਾਰਤ ਸਰਕਾਰ ਦੇ ਸਹਾਇਕ ਸਾਲਿਸਟਰ ਜਨਰਲ ਚੇਤਨ ਮਿੱਤਲ ਨੇ ਬੈਂਚ ਨੂੰ ਦਸਿਆ ਕਿ ਏਅਰਪੋਟ ਰਨਵੇਅ ਦੇ ਵਾਧੇ ਲਈ ਜ਼ਮੀਨ ਐਕੁਆਇਰ ਕਰਨ ਹਿਤ ਰਖਿਆ ਮੰਤਰਾਲੇ ਅਤੇ ਹਵਾਬਾਜ਼ੀ ਸਕੱਤਰਾਂ ਦੀ ਅਹਿਮ ਮੀਟਿੰਗ 22 ਅਗੱਸਤ ਨੂੰ ਹੋਣ ਜਾ ਰਹੀ ਹੈ। ਹਾਈ ਕੋਰਟ ਇਹ ਕੇਸ ਹੁਣ 28 ਅਗੱਸਤ ਨੂੰ ਸੁਣੇਗਾ।