ਪੰਜਾਬ ਦੇ ਕਾਂਗਰਸੀ ਸੰਸਦਾਂ ਵਲੋਂ ਜੀ.ਐਸ.ਟੀ. ਨੂੰ ਹਟਾਉਣ ਲਈ ਪਾਰਲੀਮੈਂਟ ਅੱਗੇ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਗਰ ਲਈ ਖ਼ਰੀਦੀਆਂ ਜਾਂਦੀਆਂ ਵਸਤੂਆਂ ‘ਤੇ ਜੀ.ਐਸ.ਟੀ. ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ, ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ.

sunil jakhar

ਨਵੀਂ ਦਿੱਲੀ : ਲੰਗਰ ਲਈ ਖ਼ਰੀਦੀਆਂ ਜਾਂਦੀਆਂ ਵਸਤੂਆਂ ‘ਤੇ ਜੀ.ਐਸ.ਟੀ. ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ, ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ, ਸੁਨੀਲ ਜਾਖੜ ਤੇ ਰਵਨੀਤ ਸਿੰਘ ਬਿੱਟੂ ਵਲੋਂ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਦੇ ਦੌਰਾਨ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੂਰਨ ਤੌਰ ‘ਤੇ ਲੰਗਰ ਲਈ ਖ਼ਰੀਦੀਆਂ ਜਾਂਦੀਆਂ ਵਸਤੂਆਂ ‘ਤੇ ਜੀ.ਐਸ.ਟੀ. ਨੂੰ ਬੰਦ ਕਰੇ।

 ਉਹਨਾਂ ਦਾ ਕਹਿਣਾ ਹੈ ਕਿ ਜਦੋਂ ਲੰਗਰਾਂ ਦੇ ਵਿਚ ਬਿਨਾਂ ਕਿਸੇ ਨਿਰਸਵਾਰਥ ਦੇ ਬਿਨਾਂ ਕੋਈ ਰੁਪਈਆਂ ਲਏ ਲੰਗਰ ਛਕਾਇਆ ਜਾਂਦਾ ਹੈ ਤਾਂ ਕਿਉਂ ਕੇਂਦਰ ਸਰਕਾਰ ਜੀ.ਐਸ.ਟੀ. ਨੂੰ ਨਹੀਂ ਹਟਾਉਦੀ। ਇਸ ਦੇ ਲਈ ਕਾਂਗਰਸ ਦੇ ਦਿੱਗਜ ਲੀਡਰਾਂ ਨੇ ਮਿਲ ਕੇ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪ੍ਰਦਰਸ਼ਨ ਕਰਦਿਆਂ ਜੀ.ਐਸ.ਟੀ. ਨੂੰ ਹਟਾਉਣ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ ਜਿਸ ਦੇ ਵਿਚ ਕੈਪਟਨ ਸਰਕਾਰ ਨੇ ਲੰਗਰ ‘ਤੇ GST ਛੱਡਣ ਦਾ ਐਲਾਨ ਕਰ ਦਿਤਾ ਸੀ ਤੇ ਨਾਲ ਹੀ ਪੰਜਾਬ ਸਰਕਾਰ ਲੰਗਰ ਮਾਮਲੇ ‘ਤੇ ਆਪਣਾ 50 ਫ਼ੀ ਸਦੀ ਹਿੱਸਾ ਛੱਡੇਗੀ। 

ਸਵਰਨ ਮੰਦਰ ਅਤੇ ਦੁਰਗਿਆਣਾ ਮੰਦਰ ਦੀ ਲੰਗਰ ਰਸਦ ਦੇ ਜੀ ਐਸ ਟੀ ਮੁਆਫ਼ ਕਰਨ ਦੀ ਗੱਲ ਕਹੀ ਗਈ ਸੀ। ਲੰਗਰਾਂ ‘ਤੇ ਜੀ ਐਸ ਟੀ ਖ਼ਤਮ ਕਰਨ ਦੀ ਮੰਗ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮੁਆਫ਼ ਕੀਤੇ ਗਏ ਅਪਣੇ ਹਿੱਸੇ ਦੇ ਜੀ ਐਸ ਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਅਤੇ ਕੇਂਦਰ ਸਰਕਰ ਨੂੰ ਵੀ ਅਪਣੇ ਹਿੱਸੇ ਦਾ ਜੀ ਐਸ ਟੀ ਜ਼ਲਦ ਤੋਂ ਜ਼ਲਦ ਮੁਆਫ਼ ਕਰਨ ਦੀ ਅਪੀਲ ਕੀਤੀ ਸੀ।