ਕੋਰੋਨਾ ਵਾਇਰਸ : ਡਾ: ਗਾਂਧੀ ਨੇ ਮੁੱਖ ਮੰਤਰੀ ਨੂੰ ਲਿਖਿਆ ਖਤ, ਦਵਾਇਆ ਜਰੂਰੀ ਗੱਲਾਂ ਵੱਲ ਧਿਆਨ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਕੇ ਸਰਕਾਰ ਵਲੋਂ ਚੁੱਕੇ ਪ੍ਰਸ਼ਾਸ਼ਨਕ

File Photo

ਪਟਿਆਲਾ(23 ਮਾਰਚ) ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਕੇ ਸਰਕਾਰ ਵਲੋਂ ਚੁੱਕੇ ਪ੍ਰਸ਼ਾਸ਼ਨਕ ਕਦਮਾ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਦਾ ਧਿਆਨ ਕੁੱਝ ਹੋਰ ਅਤਿ ਜਰੂਰੀ ਕਦਮ ਚੁੱਕਣ ਵੱਲ ਦਿਵਾਇਆ ਹੈ। ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਇਕ ਮੈਡੀਕਲ ਪ੍ਰੋਫੈਸ਼ਨਲ ਦੇ ਤੌਰ ਤੇ ਮੈਂ ਲਗਾਤਾਰ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ

ਇਸ ਮਹਾਂਮਾਰੀ ਦੇ ਟਾਕਰੇ ਲਈ ਦੇਸ਼ ਦੇ ਸਿਹਤ ਪ੍ਰਬੰਧ ਨੂੰ ਦਰਪੇਸ਼ ਚਿੰਤਾਜਨਕ ਪ੍ਰਬੰਧਕੀ ਅਤੇ ਸਾਜੋ ਸਮਾਨ ਦੀ ਘਾਟ ਦੀ ਦਿੱਕਤਾਂ ਵੱਲ ਸਰਕਾਰ ਵਲੋਂ  ਵੱਡੇ ਪੱਧਰ ਤੇ ਫੌਰੀ ਧਿਆਨ ਦੇਣ ਦੀ ਲੋੜ ਮਹਿਸੂਸ ਕਰਦਾ ਹਾਂ ਅਤੇ ਤੁਹਾਨੂੰ ਜਰੂਰੀ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ। ਡਾਕਟਰ ਗਾਂਧੀ ਨੇ ਲਿਖਿਆ ਹੈ ਕਿ 80 ਪ੍ਰਤੀਸ਼ਤ ਪ੍ਰਭਾਵਿਤ ਵਿਅਕਤੀਆਂ ਨੂੰ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦਿੰਦੇ ਹੋਣਗੇ

ਜਾਂ ਫਿਰ ਹਲਕੇ ਜਿਹੇ ਲੱਛਣ ਹੋਣਗੇ, ਜਿਹਨਾਂ ਨੂੰ ਅਲਹਿਹਦਾ ਰੱਖਣ ਜਾਂ ਲੱਛਣ ਅਧਾਰਿਤ ਇਲਾਜ ਦੀ ਜਰੂਰਤ ਹੋਵੇਗੀ, ਅਤੇ ਜਿਹਨਾਂ 20 ਪ੍ਰਤੀਸ਼ਤ ਦੀ ਚਿੰਤਾਜਨਕ ਹਾਲਤ ਹੋਵੇਗੀ ਜਾਂ ਉਲਝਣਾਂ ਹੋਣਗੀਆਂ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਪਵੇਗੀ ਅਤੇ ਉਹਨਾਂ ਵਿੱਚੋਂ ਸਿੱਟੇ ਵਜੋਂ ਵੈਂਟੀਲੇਟਰਾਂ ਦੀ ਲੋੜ ਪਵੇਗੀ।

ਉਹਨਾਂ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੈਥੋਂ ਤੱਕ ਕਿ ਸਮੁੱਚਾ ਯੋਰਪ ਅਤੇ ਯੂ.ਐੱਸ.ਏ. ਸਮੇਤ ਉੱਤਰੀ ਅਮਰੀਕਾ ਵਰਗੀਆਂ ਵਿਕਸਤ ਅਰਥ ਵਿਵਸਥਾਵਾਂ ਅੱਜ ਵੈੰਟੀਲੇਟਰਾਂ ਦੀ ਭਾਰੀ ਕਮੀ ਮਹਿਸੂਸ ਕਰ ਰਹੀਆਂ ਹਨ ਅਤੇ ਸਿੱਟੇ ਵਜੋਂ ਰੋਜਾਨਾ ਸੈਂਕੜੇ ਮਰੀਜ਼ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜਿਹਨਾਂ ਨੂੰ ਵਰਨਾ ਬਚਾਇਆ ਜਾ ਸਕਦਾ ਸੀ।

ਉਹਨਾਂ ਨੇ ਇਸ ਸਬੰਧੀ ਨਿਊਯਾਰਕ ਟਾਇਮਜ ਅਖਬਾਰ ਵਿੱਵ ਨਿਊਯਾਰਕ ਦੇ ਮੇਅਰ ਸ਼੍ਰੀਮਾਨ ਬਿਲ ਡੇ ਬਿਲਾਸੋ ਦੇ ਬਿਆਨ ਵੱਲ ਧਿਆਨ ਦੁਆਇਆ ਜਿਸ ਵਿਚ ਮੇਅਰ ਕਹਿੰਦਾ ਹੈ ਕਿ " ਜੇਕਰ ਸਾਨੂੰ ਅਗਲੇ ਦਸ ਦਿਨਾਂ ਵਿੱਚ ਹੋਰ ਵੈਂਟੀਲੇਟਰ ਨਾ ਮਿਲੇ ਤਾਂ ਲੋਕ ਮਰਨਗੇ ਜਿਹਨਾਂ ਨੂੰ ਨਹੀਂ ਮਰਨਾ ਚਾਹੀਦਾ।" ਇਸੇ ਤਰ੍ਹਾਂ ਉਹਨਾਂ ਰਾਇਟਰ ਅਖਬਾਰ ਦਾ ਹਵਾਲ ਦਿੱਤਾ ਹੈ ਕਿ " "ਜਰਮਨ ਅਤੇ ਇਟਲੀ ਵਿੱਚ ਜੀਵਨ ਬਚਾਓ ਵੈਂਟੀਲੇਟਰ ਖਰੀਦਣ ਦੀ ਹੋੜ ਲੱਗ ਗਈ ਹੈ ਕਿਉਂਕਿ ਨਿਰਮਾਤਾਵਾਂ ਨੇ ਘਾਟ ਹੋਣ ਦੀ ਚੇਤਾਵਨੀ ਦਿੱਤੀ ਹੈ।"

ਇਸ ਤੋਂ ਇਲਾਵਾ ਇਟਲੀ, ਸਪੇਨ, ਇੰਗਲੈਂਡ ਅਤੇ ਅਮਰੀਕਾ  ਮੂਹਰਲੇ ਮੋਰਚੇ ਤੇ ਬਿਮਾਰੀ ਵਿਰੁੱਧ ਜੰਗ ਲੜ ਰਹੇ ਮੈਡੀਕਲ ਪ੍ਰੋਫੈਸ਼ਨਲਜ ਲਈ ਸੁਰੱਖਿਆ ਕਵਚਾਂ ਦੀ ਘਾਟ ਦੀ ਵੀ ਗੰਭੀਰ ਸਮੱਸਿਆ ਆ ਖੜੀ ਹੈ, ਜਿਸ ਕਾਰਨ ਹੁਣ ਤੱਕ ਇਕੱਲੇ ਚੀਨ ਵਿਚ ਅੱਧੀ ਦਰਜਨ ਡਾਕਟਰ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ 5600 ਤੋਂ ਵੱਧ ਪੈਰਾ ਮੈਡੀਕਲ ਕਾਮੇ ਚੀਨ ਅਤੇ ਇਟਲੀ ਵਿੱਚ ਇਸ ਮਾਰੂ ਬਿਮਾਰੀ ਦੀ ਲਾਗ ਤੋਂ ਪ੍ਰਭਾਵਤ ਹੋ ਚੁੱਕੇ ਹਨ।

ਡਾਕਟਰ ਗਾਂਧੀ ਨੇ ਕਿਹਾ ਭਾਰਤ ਅਤੇ ਪੰਜਾਬ ਇਸ ਵਿਸ਼ਾਣੂ ਰੋਗ ਦੇ ਤੀਜੇ ਪੜਾਅ ਵਿਚ ਅਜੇ ਦਾਖਲ ਹੋਣਾ ਸ਼ੁਰੂ ਹੋਏ ਹਨ ਅਤੇ ਇਹ ਬੇਹੱਦ ਢੁੱਕਵਾਂ ਸਮਾਂ ਹੈ ਕਿ ਤੁਹਾਡੀ ਸਰਕਾਰ ਇਹਨਾਂ ਦੋਹਾਂ ਮੋਰਚਿਆਂ ਤੇ ਤੁਰੰਤ ਕਾਰਗਰ ਕਦਮ ਚੁੱਕੇ। ਆਪ ਜੀ ਵਲੋੰ ਇਸ ਵਿਸ਼ਾਣੂਰੋਗ ਨੂੰ  ਠੱਲ ਪਾਊਣ ਲਈ ਸਖਤ ਕਰਫਿਊ ਵਰਗੇ ਕਦਮ ਪਹਿਲਾਂ ਹੀ ਲਏ ਜਾ ਚੁੱਕੇ ਹਨ ਅਤੇ ਅਸੀਂ ਇਸ ਦੀ ਪ੍ਰਸੰਸਾ ਕਰਦੇ ਹਾਂ ਅਤੇ ਲੋਕਾਂ ਨੂੰ  ਇਸਦਾ ਪਾਲਣ ਕਰਨ ਦੀ ਅਪੀਲ ਕਰਦੇ ਹਾਂ।

ਅਸੀਂ ਕੁੱਝ ਹੋਰ ਜਰੂਰੀ ਕਦਮ ਚੁੱਕਣ ਲਈ ਆਪਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ:
ਕਾਫ਼ੀ ਮਾਤਰਾ ਵਿੱਚ ਵੈਟੀੰਲੇਟਰ ਖਰੀਦੇ ਜਾਣ ਅਤੇ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਮੈਡੀਕਲ ਪ੍ਰੋਫੈਸ਼ਨਲਜ ਲਈ ਸੁਰੱਖਿਆ ਕਵਚ, ਵਿਸ਼ੇਸ਼ ਕਰਕੇ ਐਨ- 95 ਮਾਸਕ ਅਤੇ ਵਿਸ਼ਾਣੂ ਪ੍ਰੀਰੋਧਕ ਸੂਟ ਖਰੀਦੇ ਜਾਣ।ਕਾਰਜਕਾਰੀ ਹੁਕਮਾਂ ਰਾਹੀਂ ਸਾਰੇ ਨਿੱਜੀ ਪ੍ਰਾਈਵੇਟ ਹਸਪਤਾਲਾਂ ਨੂੰ ਤਿਆਰ ਰਹਿਣ ਅਤੇ ਆਪਣੇ ਸਾਰੇ ਸੋਮੇ ਸਮੇਤ ਮਨੁੱਖੀ ਅਤੇ ਤਕਨੀਕੀ  ਦੋਵੇਂ ਕਿਸਮ ਦੇ ਸਰੋਤ, ਲੋੜ ਪੈਣ ਤੇ ਪੰਜਾਬ ਸਰਕਾਰ ਦੇ ਸੁਪਰਦ ਕਰਨ ਦੀ ਹਦਾਇਤ ਕੀਤੀ ਜਾਵੇ।

ਪੰਜਾਬ  ਅਤੇ ਇਸਦੇ ਨੌਜਵਾਨਾਂ ਲਈ ਤੁਹਾਡੇ ਪਿਆਰ ਵਿੱਚੋਂ ਕਿਰਪਾ ਕਰਕੇ ਮੋਬਾਇਲ ਵੰਡਣ ਦੀ ਸਕੀਮ ਖਤਮ ਕਰਕੇ ਇਸ ਪੈਸੇ ਦੀ ਵਰਤੋਂ ਸੂਬੇ ਵਿੱਚ ਸਿਹਤ ਸੇਵਾਵਾਂ ਮਜਬੂਤ ਕਰਨ ਵੱਲ ਖਰਚ ਕੀਤੀ ਜਾਵੇ। ਕੇਂਦਰ ਸਰਕਾਰ ਤੇ ਸੂਬੇ ਵਿੱਚ ਕਰੋਨਾ ਵਾਇਰਸ ਦੇ ਸੰਕਟ ਦਾ ਮੁਕਾਬਲਾ ਕਰਨ ਲਈ ਸਿਹਤ ਲਈ 1000 ਕਰੋੜ ਦਾ ਪੈਕਜ ਮੰਗਿਆ ਜਾਵੇ ਅਤੇ ਜੇਕਰ ਉਹ ਨਾ ਮੰਨਣ ਤਾਂ ਦੂਜੇ ਰਾਜਾਂ ਨੂੰਣਾਲ ਲੈਕੇ ਜੀ.ਐੱਸ.ਟੀ. ਵਿਰੁੱਧ ਵਿਰੋਧ ਦਾ ਝੰਡਾ ਚੁੱਕਿਆ ਜਾਵੇ।

ਵੱਡੇ ਸਅਨਤੀ ਤੇ ਵਪਾਰਕ ਘਰਾਣਿਆਂ, ਧਰਮਅਰਥ ਦਾਨ ਦੇਣ ਵਾਲਿਆਂ ਅਤੇ ਪਰਵਾਸੀ ਭਾਰਤੀਆ ਨੂੰ ਇਸ ਮਨੁੱਖੀ ਕਾਜ ਲਈ ਦਾਨ ਦੀ ਅਪੀਲ ਕੀਤੀ ਜਾਵੇ।
ਸਾਰੇ ਬਾਰਡਰ ਤੁਰੰਤ ਸੀਲ ਕੀਤੇ ਜਾਣ। ਡਾਕਟਰ ਗਾਂਧੀ ਨੇ ਇਸ ਕਾਰਜ ਲਈ ਮੁੱਖ ਮੰਤਰੀ ਰਾਹਤ ਕੋਸ਼ ਲਈ ਪੰਜਾਹ ਰੁਪਏ ਦਾ ਯੋਗਦਾਨ ਕਰਨ ਦਾ ਵੀ ਐਲਾਨ ਕੀਤਾ ਹੈ।