ਉੱਤਰਾਖੰਡ ਦੇ 12ਵੇਂ ਮੁੱਖ ਮੰਤਰੀ ਬਣੇ ਪੁਸ਼ਕਰ ਸਿੰਘ ਧਾਮੀ
ਪ੍ਰਧਾਨ ਮੰਤਰੀ ਸਮੇਤ ਕਈ ਹਸਤੀਆਂ ਰਹੀਆਂ ਮੌਜੂਦ
ਦੇਹਰਾਦੂਨ: ਭਾਜਪਾ ਨੇਤਾ ਪੁਸ਼ਕਰ ਸਿੰਘ ਧਾਮੀ ਨੇ ਲਗਾਤਾਰ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਉੱਤਰਾਖੰਡ ਦੇ 12ਵੇਂ ਮੁੱਖ ਮੰਤਰੀ ਹੋਣਗੇ। ਧਾਮੀ ਨੇ ਰਾਜਧਾਨੀ ਦੇਹਰਾਦੂਨ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਗੁਰਮੀਤ ਸਿੰਘ ਨੇ ਪੁਸ਼ਕਰ ਸਿੰਘ ਧਾਮੀ ਨੂੰ ਅਹੁਦੇ ਦੀ ਸਹੁੰ ਚੁਕਾਈ।
ਉੱਤਰਾਖੰਡ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਨੇਤਾ ਮੌਜੂਦ ਸਨ।
ਸਹੁੰ ਚੁੱਕ ਸਮਾਗਮ ਬਾਰੇ ਬੋਲਦਿਆਂ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਪਹਿਲੀ ਕੈਬਨਿਟ ਮੀਟਿੰਗ 24 ਮਾਰਚ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ "ਆਉਣ ਵਾਲਾ ਦਹਾਕਾ ਉੱਤਰਾਖੰਡ ਦਾ ਹੋਵੇਗਾ ਅਤੇ ਅਸੀਂ ਇਸ ਨੂੰ ਬਣਾਉਣ ਲਈ ਦ੍ਰਿੜ ਹਾਂ।
ਅਸੀਂ ਅੱਜ ਤੋਂ ਆਪਣੇ ਸੂਬੇ ਦੇ ਵਿਕਾਸ ਲਈ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ।" ਧਾਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸ਼ਾਮਲ ਹੋਏ।
ਇਸ ਮੌਕੇ 'ਤੇ ਪੀ.ਐਮ ਮੋਦੀ ਨੇ ਕਿਹਾ, "ਪੁਸ਼ਕਰ ਸਿੰਘ ਧਾਮੀ ਜੀ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਬਹੁਤ ਬਹੁਤ ਵਧਾਈਆਂ। ਪਿਛਲੇ 5 ਸਾਲਾਂ ਵਿੱਚ ਦੇਵਭੂਮੀ ਨੇ ਹਰ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਅਤੇ ਤੁਹਾਡੇ ਸਾਰੇ ਮੰਤਰੀ ਇਸ ਨੂੰ ਹੋਰ ਗਤੀ ਪ੍ਰਦਾਨ ਕਰੋਗੇ।