ਸੋਨੀਆ ਗਾਂਧੀ ਵੱਲੋਂ ਜੀ-23 ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸੁਨੀਲ ਜਾਖੜ ਦਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸਿਰ ਇੰਨਾ ਵੀ ਨਾ ਝਕਾਓ ਕਿ ਦਸਤਾਰ ਡਿੱਗ ਪਵੇ 

Sonia Gandhi, Sunil Jakhar

 

ਚੰਡੀਗੜ੍ਹ - ਬੀਤੇ ਦਿਨੀਂ ਸੋਨੀਆ ਗਾਂਧੀ ਨੇ ‘ਜੀ 23’ ਸਮੂਹ ਦੇ ਕੁੱਝ ਨੇਤਾਵਾਂ ਨਾਲ ਬੈਠਕ ਕੀਤੀ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਰ ਸਾਹਮਣੇ ਆਈ ਸੀ ਕਿ ਕਾਂਗਰਸ ਲੀਡਰਸ਼ਿਪ ‘ਜੀ 23’ ਦਾ ਪੱਖ ਸੁਣ ਕੇ ਮਤਭੇਦਾਂ ਨੂੰ ਦੂਰ ਕਰ ਕੇ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹੱਲ ਕੱਢਣਾ ਚਾਹੁੰਦੀ ਹੈ। ਇਸੇ ਮੀਟਿੰਗ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਹੈ ਤੇ ਅਪਣੀ ਪਾਰਟੀ ਖ਼ਿਲਾਫ਼ ਬਾਗੀ ਸੁਰ ਦਿਖਾਏ ਹਨ। 

ਸੁਨੀਲ ਜਾਖੜ ਨੇ ਟਵੀਟ ਕਰ ਕੇ ਲਿਖਿਆ ਕਿ ''ਝੁਕ ਕੇ ਸਲਾਮ ਕਰਨ ਵਿਚ ਕੀ ਹਰਜ ਹੈ ਪਰ ਸਿਰ ਇੰਨਾ ਵੀ ਨਾ ਝਕਾਓ ਕਿ ਦਸਤਾਰ ਡਿੱਗ ਪਵੇ''
ਜਾਖੜ ਨੇ ਅੱਗੇ ਲਿਖਿਆ ਕਿ ਅਸੰਤੁਸ਼ਟ ਲੋਕਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣਾ ਨਾ ਸਿਰਫ਼ ਰੁਤਬੇ ਨੂੰ ਕਮਜ਼ੋਰ ਕਰਦਾ ਹੈ ਸਗੋਂ ਹੋਰ ਬਗਾਵਤ ਨੂੰ ਬਲ ਦਿੰਦਾ ਹੈ। ਇਸ ਦੇ ਨਾਲ-ਨਾਲ ਕਾਡਰ ਨੂੰ ਨਾਰਾਜ਼ ਕਰਨਾ ਹੋਰ ਅਸਹਿਮਤੀ ਨੂੰ ਵੀ ਵਧਾਏਗਾ।

ਦਰਅਸਲ ਸੋਨੀਆ ਗਾਂਧੀ ਜੀ-23 ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਸੋਨੀਆ ਗਾਂਧੀ ਨੇ ਮਨੀਸ਼ ਤਿਵਾੜੀ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਾਰਟੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਪਾਰਟੀ ਕਾਡਰ ਨੂੰ ਨਿਰਾਸ਼ ਕਰਨਗੀਆਂ। ਇਸ ਨਾਲ ਪਾਰਟੀ ਦੇ ਅੰਦਰ ਹੋਰ ਵੀ ਬਾਗੀ ਸੁਰ ਉਠ ਸਕਦੇ ਨੇ।