ਨਾਭਾ ਜੇਲ੍ਹ ਬ੍ਰੇਕ ਮਾਮਲਾ : ਅਦਾਲਤ ਨੇ 22 ਦੋਸ਼ੀਆਂ ਨੂੰ ਸੁਣਾਈ ਸਜ਼ਾ 2 ਤੋਂ 10 ਸਾਲ ਦੀ ਕੈਦ
22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ।
ਨਾਭਾ : ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਦੀ ਅਦਾਲਤ ’ਚ ਚੱਲ ਰਹੇ ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਸਾਢੇ 7 ਸਾਲ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਐੱਨ. ਡੀ. ਪੀ. ਸੀ. ਐਕਟ ਸਮੇਤ ਧਾਰਾ 395, 120ਬੀ, 223, 224, 467, 307, 148, 148, 186, 353 ਤਹਿਤ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਕਰੀਬ ਸਾਢੇ 7 ਸਾਲ ਤੱਕ ਚਲਾਇਆ, ਜਿਸ ਦੀ ਪ੍ਰੋਸੀਡਿੰਗ ਮਾਣਯੋਗ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਆਧਾਰ 'ਤੇ ਰੋਜ਼ਾਨਾ ਕੀਤੀ ਗਈ।
ਅਦਾਲਤ ਵੱਲੋਂ ਦੋਸ਼ੀਆਂ ਦੀ ਸੁੂਚੀ ਵਿਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਗੁਰਜੀਤ ਲਾਡਾ, ਭੀਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ ਬੱਬੀ ਖੇੜਾ, ਪਲਵਿੰਦਰ ਸਿੰਘ ਪਿੰਦਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ ਉਰਫ਼ ਗਿਆਨਾ, ਗੁਰਪ੍ਰੀਤ ਸਿੰਘ ਸੇਖੋਂ , ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਉਰਫ਼ ਰਾਜੂ, ਕੁਲਵਿੰਦਰ ਸਿੰਘ ਤਿੱਬੜੀ, ਸੁਨੀਲ ਕਾਲੜਾ, ਅਮਨਦੀਪ ਸਿੰਘ ਢੇਡੀਆਂ, ਅਮਨ ਕੁਮਾਰ ਅਤੇ ਦੋ ਹੋਰ ਦੇ ਨਾਮ ਸ਼ਾਮਲ ਹਨ।
ਨਰੇਸ਼ ਨਾਰੰਗ, ਜਤਿੰਦਰ, ਮੁਹੰਮਦ ਆਸਿਮ, ਤੇਜਿੰਦਰ ਸ਼ਰਮਾ, ਰਵਿੰਦਰ ਵਿੱਕੀ ਸਹੋਤਾ ਤੇ ਰਣਜੀਤ ਨੂੰ ਬਰੀ ਕਰ ਦਿੱਤਾ ਗਿਆ ਹੈ।