ਹਰ ਸਾਲ ਕੁਦਰਤ ਕਿਸਾਨ ਦੀ ਵੈਰੀ ਕਿਉਂ ਬਣ ਜਾਂਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਆਵਜ਼ੇ ਵਾਲੇ ਪੈਸੇ ਨਾਲ ਕਣਕ ਖ਼ਰੀਦੀ ਤਾਂ ਜਾ ਸਕਦੀ ਹੈ, ਪਰ ਪੁੱਤਾਂ ਵਾਂਗ ਪਾਲੀ ਫ਼ਸਲ ਵਰਗੀ ਸੰਤੁਸ਼ਟੀ ਨਹੀਂ ਮਿਲਦੀ

photo

 

ਮੁਹਾਲੀ : ਸੂਬੇ ’ਚ ਬੀਤੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਮੀਂਹ ਕਾਰਨ ਪੰਜਾਬ ਦੇ ਕਿਸਾਨਾਂ ਦੇ ਸ਼ਾਹ ਸੂਤੇ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦੇ ਖ਼ਰਾਬ ਹੋਣ ਜਾਣ ਦੀ ਚਿੰਤਾ ਦਿਨ ਰਾਤ ਸਤਾ ਰਹੀ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਹਰ ਸਾਲ ਇਨ੍ਹਾਂ ਦਿਨਾਂ ਵਿਚ ਬਾਰਸ਼ ਹੁੰਦੀ ਹੈ ਤੇ ਗੜੇਮਾਰੀ ਹੁੰਦੀ ਹੈ। ਕੁਦਰਤ ਹਰ ਸਾਲ ਕਿਸਾਨ ਦੀ ਦੁਸ਼ਮਣ ਬਣ ਕੇ ਭੁਗਤਦੀ ਹੈ। ਇਸ ਬੇਮੌਸਮੀ ਬਾਰਸ਼ ਕਾਰਨ ਦੋ ਨੁਕਸਾਨ ਸਿੱਧੇ ਤੌਰ ’ਤੇ ਹੁੰਦੇ ਹਨ। ਪਹਿਲਾ ਹਜ਼ਾਰਾਂ ਟਨ ਫ਼ਸਲ ਬਰਬਾਦ ਹੋ ਜਾਂਦੀ ਹੈ ਤੇ ਸਰਕਾਰ ਨੂੰ ਮੁਆਵਜ਼ਾ ਦੇਣਾ ਪੈਂਦਾ ਹੈ ਜਿਸ ਦਾ ਸਿੱਧਾ ਅਸਰ ਸੂਬੇ ਦੇ ਖ਼ਜ਼ਾਨੇ ’ਤੇ ਪੈਂਦਾ ਹੈ।

ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਇਹ ਐਲਾਨ ਕਰ ਦਿਤਾ ਕਿ ਬਰਬਾਦ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕੀਤੀ ਜਾਵੇ ਤੇ ਮੁਆਵਜ਼ਾ ਦਿਤਾ ਜਾਵੇ ਪਰ ਇਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਿਸਾਨ ਮੁਆਵਜ਼ਾ ਲੈ ਕੇ ਸੰਤੁਸ਼ਟ ਹੋ ਜਾਂਦੇ ਹਨ ਕਿਉਂਕਿ ਮੁਆਵਜ਼ੇ ਦੇ ਪੈਸੇ ਮਤਰੇਏ ਬੱਚੇ ਵਰਗੇ ਹੁੰਦੇ ਹਨ। ਉਸ ਨਾਲ ਕਣਕ ਖ਼ਰੀਦੀ ਤਾਂ ਜਾ ਸਕਦੀ ਹੈ ਪਰ ਕਿਸਾਨ ਨੂੰ ਜੋ ਸੰਤੁਸ਼ਟੀ ਅਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਪ੍ਰਾਪਤ ਕਰ ਕੇ ਹੁੰਦੀ ਹੈ, ਉਹ ਮੁਆਵਜ਼ੇ ਨਾਲ ਨਹੀਂ ਮਿਲਦੀ।
ਜ਼ਿਕਰਯੋਗ ਹੈ ਕਿ ਕਣਕ ਦੀ ਫ਼ਸਲ ਦੀ ਵਢਾਈ ’ਚ ਸਿਰਫ਼ 10-15 ਦਿਨ ਹੀ ਬਾਕੀ ਸਨ ਪਰ ਇਸ ਮੀਂਹ ਤੇ ਝੱਖੜ ਨੇ ਕਣਕ ਦੀ ਫ਼ਸਲ ਨੂੰ ਬੂਰੀ ਤਰ੍ਹਾਂ ਪ੍ਰਭਾਵਤ ਕੀਤਾ। 

ਖੇਤਾਂ ’ਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਵਿਛ ਚੁਕੀ ਤੇ ਜੇਕਰ ਇਹ ਮੀਂਹ ਝੱਖੜ ਨਹੀਂ ਰੁਕਦਾ ਤਾਂ ਇਸ ਵਾਰ ਕਣਕ ’ਤੇ ਝਾੜ ਕਾਫ਼ੀ ਬੁਰਾ ਅਸਰ ਪਾਵੇਗਾ ਤੇ ਇਸ ਕਾਰਨ ਕਿਸਾਨਾਂ ਦੀ ਚਿੰਤਾਵਾਂ ’ਚ ਭਾਰੀ ਵਾਧਾ ਹੋ ਗਿਆ ਹੈ। ਇਸ ਮੀਂਹ ਝੱਖੜ ਕਾਰਨ ਕਣਕ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਦੀਆਂ ਫ਼ਸਲਾਂ ਦਾ ਬੂਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ।

ਇਸ ਦੇ ਨਾਲ ਹੀ ਕੱਦੂ, ਭਿੰਡੀ, ਤੋਰੀ ਸਣੇ ਹੋਰ ਫਰਵਰੀ ਤੇ ਮਾਰਚ ਮਹੀਨਿਆਂ ਬੀਜੀਆਂ ਫ਼ਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ। ਮੌਸਮੀ ’ਚ ਆਈ ਇਸ ਤਬਦੀਲੀ ਕਾਰਨ ਆਲੂ ਦੇ ਕਾਸ਼ਤਕਾਰ ਕਿਸਾਨ ਵੀ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਇਕ ਤਾਂ ਆਲੂ ਦੀ ਪੁਟਾਈ ਬਿਲਕੁਲ ਠੱਪ ਹੋ ਗਈ ਹੈ ਤੇ ਆਲੂ ਵੀ ਬੇ ਰੰਗਾ ਤੇ ਖੇਤਾਂ ’ਚ ਗੱਲ ਰਿਹਾ ਹੈ, ਜਿਸ ਕਾਰਨ ਦੀ ਕੀਮਤ ’ਚ ਵੀ ਗਿਰਾਵਟ ਆਵੇਗੀ। ਗੱਲ ਇਥੇ ਹੀ ਨਹੀਂ ਮੁਕਦੀ, ਇਹ ਵੀ ਮੌਸਮ ਵਿਭਾਗ ਵਲੋਂ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਫਿਰ ਮੌਸਮ ਦਾ ਮਿਜਾਜ਼ ਵਿਗੜੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਹੋਰ ਵੀ ਆਰਥਕ ਨੁਕਸਾਨ ਹੇਠਾਂ ਆ ਜਾਣਗੇ।

ਜ਼ਿਕਰਯੋਗ ਹੈ ਕਿ ਕਣਕ ਦੀ ਫ਼ਸਲ ਦੀ ਵਢਾਈ ’ਚ ਸਿਰਫ਼ 10-15 ਦਿਨ ਹੀ ਬਾਕੀ ਸਨ ਪਰ ਇਸ ਮੀਂਹ ਤੇ ਝੱਖੜ ਨੇ ਕਣਕ ਦੀ ਫ਼ਸਲ ਨੂੰ ਬੂਰੀ ਤਰ੍ਹਾਂ ਪ੍ਰਭਾਵਤ ਕੀਤਾ। ਖੇਤਾਂ ’ਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਵਿਛ ਚੁਕੀ ਤੇ ਜੇਕਰ ਇਹ ਮੀਂਹ ਝੱਖੜ ਨਹੀਂ ਰੁਕਦਾ ਤਾਂ ਇਸ ਵਾਰ ਕਣਕ ’ਤੇ ਝਾੜ ਕਾਫ਼ੀ ਬੁਰਾ ਅਸਰ ਪਾਵੇਗਾ ਤੇ ਇਸ ਕਾਰਨ ਕਿਸਾਨਾਂ ਦੀ ਚਿੰਤਾਵਾਂ ’ਚ ਭਾਰੀ ਵਾਧਾ ਹੋ ਗਿਆ ਹੈ। ਇਸ ਮੀਂਹ ਝੱਖੜ ਕਾਰਨ ਕਣਕ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਦੀਆਂ ਫ਼ਸਲਾਂ ਦਾ ਬੂਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ।  ਇਸ ਦੇ ਨਾਲ ਹੀ ਕੱਦੂ, ਭਿੰਡੀ, ਤੋਰੀ ਸਣੇ ਹੋਰ ਫਰਵਰੀ ਤੇ ਮਾਰਚ ਮਹੀਨਿਆਂ ਬੀਜੀਆਂ ਫ਼ਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ। ਮੌਸਮੀ ’ਚ ਆਈ ਇਸ ਤਬਦੀਲੀ ਕਾਰਨ ਆਲੂ ਦੇ ਕਾਸ਼ਤਕਾਰ ਕਿਸਾਨ ਵੀ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਇਕ ਤਾਂ ਆਲੂ ਦੀ ਪੁਟਾਈ ਬਿਲਕੁਲ ਠੱਪ ਹੋ ਗਈ ਹੈ ਤੇ ਆਲੂ ਵੀ ਬੇ ਰੰਗਾ ਤੇ ਖੇਤਾਂ ’ਚ ਗੱਲ ਰਿਹਾ ਹੈ, ਜਿਸ ਕਾਰਨ ਦੀ ਕੀਮਤ ’ਚ ਵੀ ਗਿਰਾਵਟ ਆਵੇਗੀ। ਗੱਲ ਇਥੇ ਹੀ ਨਹੀਂ ਮੁਕਦੀ, ਇਹ ਵੀ ਮੌਸਮ ਵਿਭਾਗ ਵਲੋਂ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਫਿਰ ਮੌਸਮ ਦਾ ਮਿਜਾਜ਼ ਵਿਗੜੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਹੋਰ ਵੀ ਆਰਥਕ ਨੁਕਸਾਨ ਹੇਠਾਂ ਆ ਜਾਣਗੇ।