ਜਨਮਦਿਨ 'ਤੇ ਵਿਆਹੁਤਾ ਨੇ ਚੁਕਿਆ ਖ਼ੁਦਕੁਸ਼ੀ ਦਾ ਕਦਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਨਮ ਦਿਨ 'ਤੇ ਘੁੰਮਣ-ਫਿਰਨ ਨੂੰ ਲੈ ਕੇ ਪਤੀ-ਪਤਨੀ 'ਚ ਹੋਏ ਮਾਮੂਲੀ ਝਗੜੇ ਨੇ ਉਦੋਂ ਖ਼ਤਰਨਾਕ ਰੂਪ ਲੈ ਲਿਆ ਜਦੋਂ ਪਤਨੀ ਵਲੋਂ ਅਪਣੇ-ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ

Lady tried to suicide on her birthday

ਕਪੂਰਥਲਾ : ਜਨਮ ਦਿਨ 'ਤੇ ਘੁੰਮਣ-ਫਿਰਨ ਨੂੰ ਲੈ ਕੇ ਪਤੀ-ਪਤਨੀ 'ਚ ਹੋਏ ਮਾਮੂਲੀ ਝਗੜੇ ਨੇ ਉਦੋਂ ਖ਼ਤਰਨਾਕ ਰੂਪ ਲੈ ਲਿਆ ਜਦੋਂ ਪਤਨੀ ਵਲੋਂ ਅਪਣੇ-ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਕਪੂਰਥਲਾ ਦੇ ਦਿਆਲਪੁਰਾ ਤੋਂ ਸਾਹਮਣੇ ਆਇਆ ਜਿਥੇ ਹਿਮਾਲੀ ਨਾਂਅ ਦੀ ਵਿਆਹੁਤਾ ਨੇ ਪਤੀ ਨਾਲ ਝਗੜ ਕੇ ਖੌਫ਼ਨਾਕ ਕਦਮ ਚੁਕਦਿਆਂ ਖ਼ੁਦਕੁਸ਼ੀ ਦੀ ਕੋਸ਼ਸ਼ ਕੀਤੀ ਜਿਸ ਕਰਕੇ ਹੁਣ ਉਹ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।

ਪਤੀ ਦਾ ਕਹਿਣਾ ਕਿ ਪਹਿਲਾਂ ਕਦੇ ਐਸਾ ਝਗੜਾ ਨਹੀਂ ਹੋਇਆ ਤੇ ਹੁਣ ਵੀ ਸਿਰਫ਼ ਜਨਮਦਿਨ 'ਤੇ ਘੁੰਮਣ-ਫਿਰਨ ਨੂੰ ਲੈ ਕੇ ਬਹਿਸ ਹੋਈ ਸੀ ਕਿਉਂਕਿ ਪਹਿਲਾ ਹਿਮਾਲੀ ਨੇ ਖ਼ੁਦ ਕਿਹਾ ਸੀ ਜਾਣ ਲਈ ਤੇ ਬਾਅਦ ਵਿਚ ਉਹ ਮੁਕਰ ਗਈ। ਉਧਰ ਹਿਮਾਲੀ ਦੇ ਪੇਕੇ ਪਰਿਵਾਰ ਨੇ ਆਪਣੇ ਜਵਾਈ 'ਤੇ ਗੰਭੀਰ ਦੋਸ਼ ਲਗਾਏ ਹਨ।

ਡਾਕਟਰ ਦੇ ਕਹਿਣ ਮੁਤਾਬਕ ਹਿਮਾਲੀ ਅਜੇ ਵੈਂਟੀਲੇਟਰ 'ਤੇ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐਸਐਚਓ ਹਰਦੀਪ ਸਿੰਘ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਰਹੀ ਪਰ ਅਗਲੀ ਕਾਰਵਾਈ ਲੜਕੀ ਦੇ ਹੋਸ਼ 'ਚ ਆਉਣ ਤੋਂ ਬਾਅਦ ਉਸਦੇ ਬਿਆਨਾਂ ਦੇ ਅਧਾਰ 'ਤੇ ਕੀਤੀ ਜਾਵੇਗੀ। 

ਦਸ ਦਈਏ ਕਿ ਹਿਮਾਲੀ ਤੇ ਅੰਕੁਰ ਜੱਸੀ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਹਿਮਾਲੀ ਦੇ ਪਤੀ ਅੰਕੁਰ ਮੁਤਾਬਕ ਉਨ੍ਹਾਂ ਦਾ ਕਦੇ ਕੋਈ ਝਗੜਾ ਨਹੀਂ ਸੀ ਹੋਇਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਿਮਾਲੀ ਵਲੋਂ ਖ਼ੁਦਕੁਸ਼ੀ ਜਿਹਾ ਕਦਮ ਚੁੱਕਣ ਦਾ ਅਸਲ ਕਾਰਨ ਉਸਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਪਤਾ ਲਗੇਗਾ।