ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਸ਼ਣ ਨਹੀਂ ਰਾਸ਼ਨ ਤੇ ਮਾਣ ਭੱਤੇ ਦੀ ਕੀਤੀ ਮੰਗ

ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਰੋਸ ਪ੍ਰਦਰਸ਼ਨ

ਘਨੌਰ 22 ਅਪ੍ਰੈਲ (ਸੁਖਦੇਵ ਸੁੱਖੀ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਲ ਇੰਡੀਆ ਸੀਟੂ ਦੇ ਸੱਦੇ 'ਤੇ ਪੰਜਾਬ ਦੀਆ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਹੱਥੇ ਵਿਚ ਆਪਣੀਆਂ ਮੰਗਾਂ ਦੇ ਪੋਸਟਰ ਫੜ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟਾਵਾ ਕੀਤਾ।


ਇਸ ਸਬੰਧੀ ਬਲਾਕ ਘਨੌਰ ਜਰਨਲ ਸਕੱਤਰ ਅਨੂਪ ਬਾਲ ਨੇ ਦੱਸਿਆ ਕਿ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਂਗਨਵਾੜੀ ਮੁਲਾਜ਼ਮ ਅਤੇ ਹੈਲਪਰਾਂ  ਜੋ ਕੋਰੋਨਾ ਮਾਹਾਮਾਰੀ ਵਿਚ ਆਪਣੀ ਜਾਨ ਜੋਖਮ 'ਚ ਪਾ ਕੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਮਾਸਕ ਤੇ ਹੱਥਾਂ 'ਚ ਪਾਉਣ ਵਾਲ ਦਸਤਾਨੇ ਦਿੱਤੇ ਜਾਣ, ਤਿੰਨ ਮਹੀਨੇ ਦੀ ਤਨਖਾਹ ਦਿੱਤੀ ਜਾਵੇ, ਪਿੰਡਾਂ 'ਚ ਹਰ ਇਕ ਦੇ ਘਰਾਂ ਵਿੱਚ ਜਾ ਕੇ ਬੁਢਾਪਾ ਪੈਨਸ਼ਨਾਂ ਵੰਡ ਰਹੀਆਂ ਵਰਕਰਾਂ ਨੂੰ ਭਾਸ਼ਨ ਦੀ ਥਾਂ ਰਾਸ਼ਨ ਤੇ ਘੱਟੋ-ਘੱਟ 10000 ਮਾਣ ਭੱਤਾ ਦੀ ਕੀਤੀ ਮੰਗ ਕੀਤੀ ਜਾਂਦੀ ਹੈ।