ਚੌਂਕੀਮਾਨ ਦਾ ਅਲੀ ਹੁਸੈਨ ਹੋਇਆ ਠੀਕ, ਹਸਪਤਾਲ ਤੋਂ ਮਿਲੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਦਾਖਾ ਦੇ ਪਿੰਡ ਚੌਕੀਮਾਨ ਦੇ ਇਕ ਵਿਅਕਤੀ ਦਾ ਕੋਰੋਨਾ ਵਾਇਰਸ ਕੇਸ ਪਾਜ਼ੇਟਵ ਪਾਇਆ ਗਿਆ ਸੀ, ਜਿਸ 'ਚ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ

File Photo

ਜਗਰਾਉਂ, 22 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ) : ਹਲਕਾ ਦਾਖਾ ਦੇ ਪਿੰਡ ਚੌਕੀਮਾਨ ਦੇ ਇਕ ਵਿਅਕਤੀ ਦਾ ਕੋਰੋਨਾ ਵਾਇਰਸ ਕੇਸ ਪਾਜ਼ੇਟਵ ਪਾਇਆ ਗਿਆ ਸੀ, ਜਿਸ 'ਚ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ । ਵਿਅਕਤੀ ਦੀ ਪਹਿਚਾਣ 55 ਸਾਲ ਦੇ ਅਲੀ ਹੁਸੈਨ ਵਜੋਂ ਹੋਈ ਸੀ, ਜੋ ਪਿਛਲੇ ਦਿਨੀਂ ਦਿੱਲੀ ਵਿਖੇ ਨਿਜ਼ਾਮੂਦੀਨ ਮਸਜਿਦ ਵਿਖੇ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਗਿਆ ਸੀ । ਅੱਜ ਅਲੀ ਹੁਸੈਨ ਦੇ ਠੀਕ ਹੋਣ ਤੋਂ ਬਾਅਦ, ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਸ ਨੂੰ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਵਲੋਂ ਘਰ ਭੇਜ ਦਿਤਾ ਗਿਆ।