ਵਿਜੀਲੈਂਸ ਵਲੋਂ ਕਰਿਆਨਾ ਦੁਕਾਨਦਾਰ ਨੂੰ  5000 ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਨੂੰ ਵੱਧ ਕੀਮਤ ਉਪਰ ਵੇਚਣ ਤੋਂ ਰੋਕਣ ਦੇ ਉਦੇਸ਼ ਤਹਿਤ ਲੁਧਿਆਣਾ ਸ਼ਹਿਰ 'ਚ ਅਮੂਲ ਦੁੱਧ ਵੱਧ

File Photo

ਚੰਡੀਗੜ੍ਹ, 22 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਨੂੰ ਵੱਧ ਕੀਮਤ ਉਪਰ ਵੇਚਣ ਤੋਂ ਰੋਕਣ ਦੇ ਉਦੇਸ਼ ਤਹਿਤ ਲੁਧਿਆਣਾ ਸ਼ਹਿਰ 'ਚ ਅਮੂਲ ਦੁੱਧ ਵੱਧ ਕੀਮਤ 'ਤੇ ਵੇਚਣ ਵਾਲੇ ਦੁਕਾਨਦਾਰ ਨੂੰ 5000 ਰੁਪਏ ਜੁਰਮਾਨਾ ਕੀਤਾ ਹੈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਪਤਾ ਲੱਗਾ ਕਿ ਕਾਲਾ ਕਰਿਆਨਾ ਸਟੋਰ, ਗੁਰਦੁਆਰਾ ਈਸ਼ਰਸਰ ਦੇ ਸਾਹਮਣੇ, ਬਸੰਤ ਨਗਰ ਵਿਚ, ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਲੋਕਾਂ ਨੂੰ ਅਮੂਲ ਦੁੱਧ ਦੇ ਪੈਕਟ 49 ਰੁਪਏ ਦੀ ਬਜਾਏ 50 ਰੁਪਏ ਵਿਚ ਵੇਚ ਰਿਹਾ ਸੀ।

ਗਾਹਕ ਪ੍ਰਦੀਪ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਕਰਿਆਨੇ ਦੀ ਦੁਕਾਨ 'ਤੇ ਛਾਪਾ ਮਾਰਿਆ ਅਤੇ ਕਰਿਆਨਾ ਸਟੋਰ ਦੇ ਮਾਲਕ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਉਤੇ ਕੁਲਦੀਪ ਸਿੰਘ 'ਤੇ ਕੰਪਾਊਂਡਿੰਗ ਚਾਰਜ ਲਗਾਇਆ ਗਿਆ ਹੈ।
ਉਨ੍ਹਾਂ ਦਸਿਆ ਕਿ ਖ਼ੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੰਸਪੈਕਟਰ ਅਜੈ ਸਿੰਘ ਵੀ ਛਾਪੇਮਾਰੀ ਕਰਨ ਵਾਲੀ ਪਾਰਟੀ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ  ਦੁੱਧ ਦੇ ਪੈਕਟ ਜਿਆਦਾ ਰੇਟ 'ਤੇ ਵੇਚ ਕੇ ਲੀਗਲ ਮੈਟਰੋਲੋਜੀ (ਪੈਕਜਡ ਕਮੋਡੀਟੀਜ਼) ਨਿਯਮ 2011 ਦੇ ਨਿਯਮ 18(2) ਦੀ ਉਲੰਘਣਾ ਕੀਤੀ ਹੈ।