ਭਾਜਪਾ ਆਗੂ ਗੁਰਤੇਜ ਢਿਲੋਂ ਨੂੰ ਕਿਸਾਨਾਂ ਨੇ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂ ਗੁਰਤੇਜ ਢਿਲੋਂ ਨੂੰ ਕਿਸਾਨਾਂ ਨੇ ਘੇਰਿਆ

image

ਪਟਿਆਲਾ, 22 ਅਪ੍ਰੈਲ (ਜਸਪਾਲ ਸਿੰਘ ਢਿੱਲੋਂ) : ਸਥਾਨਕ ਬੁੰਦੇਲਾ ਮੰਦਰ ਵਿਖੇ ਪੁੱਜੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ। ਮੰਦਰ ਦੇ ਬਾਹਰ ਕਿਸਾਨਾਂ ਵਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ’ਤੇ ਧਰਨਾ ਦਿਤਾ ਗਿਆ ਮਾਮਲਾ ਭਖ਼ਦਾ ਦੇਖ ਪੁਲਿਸ ਫੋਰਸ ਵੀ ਮੌਕੇ ’ਤੇ ਪੁੱਜੀ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਗੁਰਤੇਜ ਸਿੰਘ ਢਿੱਲੋਂ ਨੂੰ ਡੀ.ਐੱਸ.ਪੀ. ਯੋਗੇਸ਼ ਸ਼ਰਮਾ ਦੀ ਗੱਡੀ ’ਚ ਬਿਠਾ ਕੇ ਮੰਦਰ ਤੋਂ ਬਾਹਰ ਕਢਿਆ ਗਿਆ ਜਦੋਂ ਕਿ ਭੜਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ’ਚ ਮਾਮੂਲੀ ਤਕਰਾਰਬਾਜ਼ੀ ਵੀ ਹੋਈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਚ ਬੀਬੀਆਂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਈ ਮਹੀਨਿਆਂ ਤੋਂ ਸੜਕਾਂ ’ਤੇ ਰੁਲ ਰਹੇ ਹਨ ਤੇ ਦੂਜੇ ਪਾਸੇ ਭਾਜਪਾ ਦੇ ਆਗੂ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਤਕ ਪਹੁੰਚਾਉਣ ਦੀ ਬਜਾਏ ਆਪੋ ਅਪਣੀਆਂ ਮੀਟਿੰਗਾਂ ’ਚ ਰੁਝੇ ਹੋਏ ਹਨ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿਤੀ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਭਾਜਪਾ ਆਗੂਆਂ ਦਾ ਘਿਰਾਉ ਜਾਰੀ ਰਹੇਗਾ। 
ਫੋਟੋ ਨੰ: 22 ਪੀਹੇਟੀ 5