ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਮੁਲਤਵੀ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਮੁਲਤਵੀ

image

ਕੋਰੋਨਾ ਦੇੇ ਕਹਿਰ ਦੇ ਚਲਦਿਆਂ ਉਪ ਰਾਜਪਾਲ ਨੇ ਲਾਈ ਰੋਕ 

ਨਵੀਂ ਦਿੱਲੀ, 22 ਅਪ੍ਰੈਲ (ਅਮਨਦੀਪ ਸਿੰਘ) : ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੋਰੋਨਾ ਦੇ ਵਿਗੜੇ ਹਾਲਾਤ ਕਰ ਕੇ 25 ਅਪ੍ਰੈਲ ਨੂੰ  ਹੋਣ ਵਾਲੀਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਟਾਲ ਦਿਤੀਆਂ ਹਨ | ਚੋਣਾਂ ਦੀ ਅਗਲੀ ਤਰੀਕ ਦਾ ਐਲਾਨ ਛੇਤੀ ਹੋ ਜਾਵੇਗਾ |  ਇਸ ਬਾਰੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਰ ਕੇ ਨਾਜ਼ੁਕ ਹੋ ਰਹੇ ਦਿੱਲੀ ਦੇ ਹਾਲਾਤ ਦਾ ਹਵਾਲਾ ਦੇ ਕੇ, ਚੋਣਾਂ ਨੂੰ  ਮਈ ਵਿਚ ਕਰਵਾਉਣ ਦੀ ਤਜਵੀਜ਼ ਉਪ ਰਾਜਪਾਲ ਨੂੰ  ਭੇਜੀ ਸੀ, ਜਿਸ 'ਤੇ ਅੱਜ ਉਪ ਰਾਜਪਾਲ ਨੇ ਪ੍ਰਵਾਨਗੀ ਦੇ ਦਿਤੀ ਹੈ | ਅੱਜ ਸ਼ਾਮ ਨੂੰ  'ਸਪੋਕਸਮੈਨ' ਵਲੋਂ ਪੁੱਛਣ 'ਤੇ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਨੇ ਦਸਿਆ, Tਐਲ ਜੀ ਸਾਹਬ ਨੇ ਚੋਣਾਂ ਅੱਗੇ ਪਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ | ਹੁਣ ਦੋ ਤਿੰਨ ਦਿਨਾਂ ਵਿਚ ਚੋਣਾਂ ਕਰਵਾਉਣ ਦੀ ਨਵੀਂ ਤਰੀਕ ਉਪ ਰਾਜਪਾਲ ਨੂੰ  ਭੇਜੀ ਜਾਵੇਗੀ ਜਿਸ 'ਤੇ ਉਹ ਫ਼ੈਸਲਾ ਲੈਣਗੇ |''