ਦਿੱਲੀ ਤਕ ਆਕਸੀਜਨ ਦੀ ਸਪਲਾਈ ਬਿਨਾਂ ਕਿਸੇ ਦਖ਼ਲ ਦੇ ਕੀਤੀ ਜਾਵੇ : ਕੇਜਰੀਵਾਲ
ਦਿੱਲੀ ਤਕ ਆਕਸੀਜਨ ਦੀ ਸਪਲਾਈ ਬਿਨਾਂ ਕਿਸੇ ਦਖ਼ਲ ਦੇ ਕੀਤੀ ਜਾਵੇ : ਕੇਜਰੀਵਾਲ
ਪ੍ਰਧਾਨ ਮੰਤਰੀ ਨਾਲ ਹੋਈ ਬੈਠਕ ’ਚ ਆਕਸੀਜਨ ਦਾ ਮੁੱਦਾ ਚੁਕਿਆ
ਨਵੀਂ ਦਿੱਨੀ, 23 ਅਪ੍ਰੈਲ : ਕੋਵਿਡ 19 ਦੇ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਹੋਣ ਕਾਰਨ ਬਹੁਤ ਵੱਡਾ ਦੁਖਾਂਤ ਹੋ ਸਕਦਾ ਹੈ, ਇਨ੍ਹਾਂ ਹਲਾਤਾਂ ਨਾਲ ਨਜਿੱਠਣ ਲਈ ਰਾਸ਼ਟਰੀ ਯੋਜਨਾ ਦੀ ਲੋੜ ਹੈ। ਵੀਡੀਉ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਉਚ ਪੱਧਰੀ ਬੈਠਕ ’ਚ ਕੇਜਰੀਵਾਲ ਨੇ ਕਿਹਾ ਕਿ ਆਕਸਜੀਨ ਦੀ ਕਮੀ ਕਾਰਨ ਲੋਗ ਬਹੁਤ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀਆਂ ਨੂੰ ਨਿਰਦੇਸ਼ ਦੇਣ ਤਾਕਿ ਦਿੱਲੀ ਤਕ ਆਕਸਜੀਨ ਟੈਂਕਰਾਂ ਦੀ ਆਵਾਜਾਈ ਬਿਨਾਂ ਕਿਸੇ ਦਖ਼ਲ ਦੇ ਹੋ ਸਕੇ।’’
ਉਨ੍ਹਾਂ ਕਿਹਾ, ‘‘ਸਾਨੂੰ ਇਸ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਯੋਜਨਾ ਦੀ ਜ਼ਰੂਰਤ ਹੈ।’’
ਪ੍ਰਧਾਨ ਮੰਤਰੀ ਤੋਂ ਆਕਸੀਜਨ ਸਪਲਾਈ ਯਕੀਨੀ ਕਰਨ ਲਈ ਸਖ਼ਤ ਕਦਮ ਚੁਕਣ ਦੀ ਬੇਨਤੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ, ‘‘ਕੇਂਦਰ ਨੂੰ ਫ਼ੌਜ ਦੀ ਮਦਦ ਰਾਹੀਂ ਸਾਰੇ ਆਕਸੀਜਨ ਪਲਾਂਟਾਂ ਨੂੰ ਅਪਣੇ ਅਧੀਨ ਲੈਣਾ ਚਾਹੀਦਾ ਅਤੇ ਆਕਸੀਜਨ ਦੇ ਹਰ ਟਰੱਕ ਨਾਲ ਫ਼ੌਜ ਦਾ ਵਾਹਨ ਚੱਲਣਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਉਡੀਸਾ ਅਤੇ ਪਛਮੀ ਬੰਗਾਲ ਤੋਂ ਦਿੱਲੀ ਆਉਣ ਵਾਲੀ ਆਕਸੀਜਨ ਸਪਲਾਈ ਜਾ ਤਾਂ ਹਵਾਈ ਮਾਰਗ ਤੋਂ ਲਿਆਈ ਜਾਣੀ ਚਾਹੀਦੀ ਜਾਂ ਕੇਂਦਰ ਵਲੋਂ ਸ਼ੁਰੂ ਕੀਤੀ ਗਈ ਆਕਸੀਜਨ ਐਕਸਪ੍ਰੈਸ ਦੇ ਮਾਧਿਅਮ ਤੋਂ ਮੰਗਾਈ ਜਾਣੀ ਚਾਹੀਦੀ।’’
ਰਾਜ ਅਤੇ ਕੇਂਦਰ ਸਰਕਾਰ ਨੂੰ ਵੱਖ ਵੱਖ ਕੀਮਤਾਂ ’ਤੇ ਟੀਕੇ ਮਿਲਣ ਦੇ ਵਿਸ਼ੇ ਨੂੰ ਬੈਠਕ ’ਚ ਚੁੱਕਦੇ ਹੋਏ ਕੇਜਰੀਵਲਾ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਕੋਵਿਡ 19 ਦੇ ਟੀਕੇ ਕੇਂਦਰ ਸਰਕਾਰ ਦੇ ਬਰਾਬਰ ਦੀਆਂ ਕੀਮਤਾਂ ’ਤੇ ਮਿਲਣੇ ਚਾਹੀਦੇ। (ਏਜੰਸੀ)