ਬਾਦਲਾਂ ਹਥੋਂ ਦਿੱਲੀ ਗੁਰਦਵਾਰਾ ਕਮੇਟੀ ਖੁੱਸਣ ਪਿਛੋਂ ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਸਿੱਖਾਂ ਲਈ ਲਾਈ ਐਲਾਨਾਂ ਦੀ ਝੜੀ

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਹਥੋਂ ਦਿੱਲੀ ਗੁਰਦਵਾਰਾ ਕਮੇਟੀ ਖੁੱਸਣ ਪਿਛੋਂ ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਸਿੱਖਾਂ ਲਈ ਲਾਈ ਐਲਾਨਾਂ ਦੀ ਝੜੀ

image

 

ਦਿੱਲੀ ਤੇ ਯੂਪੀ ਲਈ ਕੁੱਲ ਸਾਲਾਨਾ ਬਜਟ 3 ਕਰੋੜ ਹੈ, ਗੁਰਬਾਣੀ ਚੈਨਲ ਬਣਾਉਣ ਬਾਰੇ ਅਜੇ ਰੀਪੋਰਟ ਆਉਣੀ ਹੈ : ਐਡਵੋਕੇਟ ਧਾਮੀ


ਨਵੀਂ ਦਿੱਲੀ, 22 ਅਪ੍ਰੈਲ (ਅਮਨਦੀਪ ਸਿੰਘ) : ਬਾਦਲਾਂ ਹੱਥੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕੀ ਖੁੱਸਣ ਪਿਛੋਂ ਸ਼੍ਰੋਮਣੀ ਕਮੇਟੀ  ਨੂੂੰ ਦਿੱਲੀ ਵਿਖੇ ਧਰਮ ਪ੍ਰਚਾਰ ਲਹਿਰ ਚਲਾਉਣ ਦਾ ਚੇਤਾ ਆ ਗਿਆ ਤੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਦੇ ਸਿੱਖਾਂ ਨੂੰ  ਮੁਫ਼ਤ ਧਾਰਮਕ ਯਾਤਰਾ ਕਰਵਾਉਣ, ਮੈਡੀਕਲ ਸਹੂਲਤ ਦੇਣ ਤੋਂ ਲੈ ਕੇ ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ ਕਮਰੇ ਬੁੱਕ  ਕਰਵਾਉਣ ਦੀ ਸਹੂਲਤ ਦੇ ਐਲਾਨਾਂ ਦੀ ਝੜੀ ਲਾ ਕੇ ਰੱਖ ਦਿਤੀ |
ਅੱਜ ਇਥੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਹਦੂਦ ਅੰਦਰ ਬਣੇ ਹੋਏ ਸਿੱਖ ਮਿਸ਼ਨ ਦੇ ਦਫ਼ਤਰ ਵਿਖੇ ਇਕ ਪੱਤਰਕਾਰ ਮਿਲਣੀ ਨੂੰ  ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਦਿੱਲੀ ਦੇਸ਼ ਦੀ ਰਾਜਧਾਨੀ ਹੈ | ਇਥੇ ਵੱਡੇ ਪੱਧਰ 'ਤੇ ਕੀਰਤਨ ਦਰਬਾਰ, ਅੰਮਿ੍ਤ ਸੰਚਾਰ ਕਰਵਾਉਣ ਦੇ ਫ਼ੈਸਲੇ ਲਏ ਗਏ ਹਨ | ਧਰਮ ਪ੍ਰਚਾਰ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ, ਦਿੱਲੀ ਕਮੇਟੀ ਦੇ ਦੋ ਮੈਂਬਰ ਬੀਬੀ ਰਣਜੀਤ ਕੌਰ ਤੇ ਸ. ਸੁਖਵਿੰਦਰ ਸਿੰਘ ਬੱਬਰ ਸ਼ਾਮਲ ਕੀਤੇ ਗਏ ਹਨ | ਦਿੱਲੀ ਦੀਆਂ ਸੰਗਤਾਂ ਨੂੰ  ਪੰਜਾਬ ਦੇ ਕੁੱਝ ਤਖ਼ਤ ਸਾਹਿਬਾਨ ਤੇ ਗੁਰਦਵਾਰਿਆਂ ਦੇ ਦਰਸ਼ਨ ਕਰਵਾਉਣ ਲਈ ਬਿਨਾਂ ਭੇਟਾ ਦੋ ਬਸਾਂ ਲਾਈਆਂ ਗਈਆਂ ਹਨ ਅਤੇ ਦਰਬਾਰ ਸਾਹਿਬ ਦੀ ਸਰਾਂ ਵਿਚ ਦਿੱਲੀ ਦੇ ਯਾਤਰੂਆਂ ਲਈ ਇਥੋਂ ਹੀ ਕਮਰੇ ਬੁੱਕ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ | ਮੈਡੀਕਲ ਸਹੂਲਤਾਂ ਵਿਚ ਕਈ ਐਕਸ ਰੇ, ਅਲਟਰਾ ਸਾਊਾਡ ਆਦਿ ਕਰਵਾਉਣ ਵਿਚ 50 ਫ਼ੀ ਸਦੀ ਰਿਹਾਇਤ ਦਿਤੀ ਜਾਵੇਗੀ | ਅੱਜ ਦਫ਼ਤਰ ਵਿਖੇ ਦੋ ਕੰਪਿਊਟਰ ਵੀ ਚਾਲੂ ਕਰ ਦਿਤੇ ਗਏ ਹਨ |
ਦਿੱਲੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦਾ ਸਿੱਖ ਮਿਸ਼ਨ ਦਫ਼ਤਰ ਖਾਲੀ ਕਰਵਾਉਣ ਦੇ ਦਿਤੇ ਬਿਆਨ 'ਤੇ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਸਪਸ਼ਟ ਜਵਾਬ ਨਾ ਦਿਤਾ | ਇਹ ਪੁੱਛਣ 'ਤੇ ਕਿ ਕੀ ਦਿੱਲੀ ਵਿਖੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੇ ਕਿੰਨਾ ਬਜਟ ਰਾਖਵਾਂ ਰਖਿਆ ਹੈ ਤਾਂ ਸਪਸ਼ਟ ਜਵਾਬ ਦੇਣ ਦੀ ਬਜਾਏ ਸ. ਧਾਮੀ ਨੇ ਕਿਹਾ, Tਦਿੱਲੀ ਤੇ ਯੂਪੀ ਲਈ ਕੁੱਲ ਬਜਟ 3 ਕਰੋੜ ਦਾ ਰਾਖਵਾਂ ਹੈ |''
ਪੀਟੀਸੀ ਤੋਂ ਪਾਸੇ ਹੋ ਕੇ ਅਪਣਾ ਗੁਰਬਾਣੀ ਚੈੱਨਲ ਕਾਇਮ ਕਰਨ ਬਾਰੇ 'ਸਪੋਕਸਮੈਨ' ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਐਡਵੋਕੇਟ ਧਾਮੀ ਨੇ ਕਿਹਾ, Tਇਸ ਬਾਰੇ ਰਘੁਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਇਕ ਸਬ ਕਮੇਟੀ ਕਾਇਮ ਕੀਤੀ ਜਾ ਚੁਕੀ ਹੈ | ਉਸ ਦੀ ਰੀਪੋਰਟ ਛੇਤੀ ਕਾਰਜਕਾਰਨੀ ਵਿਚ ਰੱਖ ਕੇ, ਅਕਾਲ ਤਖ਼ਤ ਸਾਹਿਬ ਨੂੰ  ਭੇਜ ਦਿਆਂਗੇ |''
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਕਮੇਟੀ ਦੇ ਦੋ ਮੈਂਬਰ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ ਹਾਜ਼ਰ ਸਨ |
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 22 ਅਪ੍ਰੈਲ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |
ਫ਼ੋਟੋ ਕੈਪਸ਼ਨ:- ਦਿੱਲੀ ਵਿਖੇ ਧਰਮ ਪ੍ਰਚਾਰ ਬਾਰੇ ਜਾਣਕਾਰੀ ਦਿੰਦੇ ਹੋਏ ਅੇਡਵੋਕੇਟ ਹਰਜਿੰਦਰ ਸਿੰਘ ਧਾਮੀ, ਨਾਲ ਰਘੁਜੀਤ ਸਿੰਘ ਵਿਰਕ, ਬੀਬੀ ਰਣਜੀਤ ਕੌਰ ਤੇ ਹੋਰ  |