ਡਿਊਟੀ 'ਚ ਕੁਤਾਹੀ ਦਾ ਮਾਮਲਾ : ਬਾਘਾਪੁਰਾਣਾ ਦਾ BDPO ਮੁਅੱਤਲ 

ਏਜੰਸੀ

ਖ਼ਬਰਾਂ, ਪੰਜਾਬ

ਸਮੱਸਿਆਵਾਂ ਲੈ ਕੇ ਆਉਣ ਵਾਲਿਆਂ ਨਾਲ ਵੀ ਕਰਦਾ ਸੀ ਬਦਸਲੂਕੀ

Baghapurana's BDPO suspend

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੇ ਹੁਕਮਾਂ 'ਤੇ ਹੋਈ ਕਾਰਵਾਈ 
ਬਾਘਾ ਪੁਰਾਣ :
ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚੋਂ ਭ੍ਰਿਸ਼ਟਾਚਾਰ ਅਤੇ ਐਸ਼ਪ੍ਰਸਤ ਲੋਕਾਂ 'ਤੇ ਸਖਤੀ ਦੀ ਵਰਤੋਂ ਕਰ ਰਹੀ ਹੈ। ਤਾਜ਼ਾ ਮਾਮਲਾ ਬਾਘਾਪੁਰਾਣਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਬੀਡੀਪੀਓ ਨਿਰਮਲ ਸਿੰਘ ਨੂੰ ਡਿਊਟੀ ਵਿਚ ਕੁਤਾਹੀ ਕਰਨ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਖਾਲੀ ਕਮਰੇ ਵਿਚ ਏਸੀ ਅਤੇ ਪੱਖੇ ਵੀ ਚਲਦੇ ਦੇਖੇ ਗਏ ਹਨ।

ਇਹ ਕਾਰਵਾਈ 'ਤੇ ਉਸ ਸਮੇਂ ਕੀਤੀ ਗਈ ਜਦੋਂ ਉਹ ਬੀਡੀਪੀਓ ਡਿਊਟੀ ਦੌਰਾਨ ਬੈੱਡ ‘ਤੇ ਆਰਾਮ ਫਰਮਾ ਰਿਹਾ ਸੀ। ਇਹ ਕਾਰਵਾਈ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੇ ਹੁਕਮਾਂ ਤਹਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਅਧਿਕਾਰੀ ਕਿਵੇਂ ਡਿਊਟੀ ਦੌਰਾਨ ਕੰਮ ਕਰਨ ਦੀ ਬਜਾਏ ਰਾਮ ਕਰ ਰਿਹਾ ਹੈ।

ਇੰਨਾ ਹੀ ਨਹੀਂ ਸਗੋਂ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਵਾਲਿਆਂ ਨਾਲ ਵੀ ਬਦਸਲੂਕੀ ਕਰਦਾ ਸੀ। ਇਸ ਦੇ ਚਲਦੇ ਹੀ ਇੱਕ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਬੀਡੀਪੀਓ ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।  

ਦੱਸ ਦੇਈਏ ਕਿ ਇਹ ਕਾਰਵਾਈ The Government Conduct (Rules) 1966 ਦੀ ਉਲੰਘਣਾ ਤਹਿਤ ਹੋਈ ਅਮਲ ਵਿਚ ਲਿਆਂਦੀ ਗਈ ਹੈ। ਜਾਰੀ ਕੀਤੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਕਤ BDPO ਨੂੰ ਮੁਅੱਤਲੀ ਦੌਰਾਨ ਇੱਕ ਸ਼ਰਤ 'ਤੇ ਗੁਜ਼ਾਰਾ ਭੱਤਾ ਵੀ ਦਿਤਾ ਜਾਵੇਗਾ। ਮੁਅੱਤਲ ਕੀਤੇ BDPO ਨੂੰ ਇੱਕ ਸਰਟੀਫਿਕੇਟ ਪੇਸ਼ ਕਰਨਾ ਪਵੇਗਾ ਕਿ ਉਹ ਮੁਅੱਤਲੀ ਦੌਰਾਨ ਕੋਈ ਵੀ ਹੋਰ ਨੌਕਰੀ ਨਹੀਂ ਕਰ ਰਿਹਾ ਹੈ।