ਅਦਾਲਤ ਨੇ ਦਾਊਦ ਨਾਲ ਜੁੜੇ ਜਾਇਦਾਦ ਮਾਮਲੇ ’ਚ ਮਲਿਕ ਦੀ ਨਿਆਇਕ ਹਿਰਾਸਤ ਛੇ ਮਈ ਤਕ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਦਾਊਦ ਨਾਲ ਜੁੜੇ ਜਾਇਦਾਦ ਮਾਮਲੇ ’ਚ ਮਲਿਕ ਦੀ ਨਿਆਇਕ ਹਿਰਾਸਤ ਛੇ ਮਈ ਤਕ ਵਧਾਈ

image

ਮੰਬਈ, 22 ਅਪ੍ਰੈਲ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁਕਰਵਾਰ ਨੂੰ ਭਗੌੜੇ ਡਾਨ ਦਾਊਦ ਇਬ੍ਰਾਹਿਮ ਅਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ’ਚ ਮਹਾਂਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਨਿਆਇਕ ਹਿਰਾਸਤ ਛੇ ਮਈ ਤਕ ਵਧਾ ਦਿਤੀ। ਈ.ਡੀ ਨੇ ਰਾਕਾਂਪਾ ਦੇ ਸੀਨੀਆ ਆਗੂ ਮਲਿਕ (62) ਨੂੰ ਮਨੀ ਲਾਂਡਰਿੰਗ ਰੋਕਥਾਮ ਅਧਿਨਿਅਮ ਦੇ ਤਹਿਤ ਦਰਜ ਮਾਮਲਿਆਂ ’ਚ 23 ਫ਼ਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਮਲਿਕ ਨੇ ਸ਼ੁਕਰਵਾਰ ਨੂੰ ਉਸ ਦੀ ਪਿਛਲੀ ਜੇਲ ਹਿਰਾਸਤ ਦੀ ਸਮਾਪਤੀ ’ਚ ਵਿਸ਼ੇਸ਼ ਜੱਜ ਆਰ ਐਨ ਰੋਕਾਡੋ ਸਾਹਮਣੇ ਪੇਸ਼ ਕੀਤਾ ਗਿਆ ਸੀ। ਕੇਂਦਰੀ ਜਾਂਚ ਏਜੰਸੀ ਨੇ ਮਾਮਲੇ ’ਚ ਮਲਿਕ ਵਿਰੁਧ ਵੀਰਵਾਰ ਨੂੰ 5000 ਪੰਨਿਆਂ ਦਾ ਦੋਸ਼ਪੱਤਰ ਦਾਖ਼ਲ ਕੀਤਾ ਸੀ। ਈਡੀ ਨੇ ਦਾਅਵਾ ਕੀਤਾ ਹੈ ਕਿ ਮਲਿਕ ਅਤਿਵਾਦੀਆਂ ਨੂੰ ਫੰਡਿੰਗ ਮਾਮਲੇ ’ਚ ਸ਼ਾਮਲ ਸੀ।     (ਪੀਟੀਆਈ)