ਭਾਰਤ ਨੇ ਸ੍ਰੀਲੰਕਾ ਨੂੰ 40,000 ਟਨ ਡੀਜ਼ਲ ਦੀ ਇਕ ਹੋਰ ਖੇਪ ਭੇਜੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੇ ਸ੍ਰੀਲੰਕਾ ਨੂੰ 40,000 ਟਨ ਡੀਜ਼ਲ ਦੀ ਇਕ ਹੋਰ ਖੇਪ ਭੇਜੀ

image

ਨਵੀਂ ਦਿੱਲੀ, 22 ਅਪ੍ਰੈਲ : ਭਾਰਤ ਨੇ ਸ਼੍ਰੀਲੰਕਾ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਵਿਚ ਮਦਦ ਲਈ ਕਰਜ਼ੇ ਦੇ ਤਹਿਤ 40,000 ਮੀਟ੍ਰਿਕ ਟਨ ਡੀਜ਼ਲ ਦੀ ਇਕ ਹੋਰ ਖੇਪ ਭੇਜੀ ਹੈ। ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਇਥੇ ਕਿਹਾ ਕਿ ਪਿਛਲੇ 2 ਮਹੀਨਿਆਂ ਵਿਚ, ਭਾਰਤ ਨੇ ਆਰਥਿਕ ਸੰਕਟ ਵਿਚ ਘਿਰੇ ਸ੍ਰੀਲੰਕਾ ਨੂੰ 4,00,000 ਮੀਟ੍ਰਿਕ ਟਨ ਵੱਖ-ਵੱਖ ਤਰ੍ਹਾਂ ਦਾ ਤੇਲ ਭੇਜਿਆ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਕ੍ਰੈਡਿਟ ਲਾਈਨ ਦੇ ਤਹਿਤ ਬੁੱਧਵਾਰ ਨੂੰ 40,000 ਮੀਟ੍ਰਿਕ ਟਨ ਡੀਜ਼ਲ ਸ਼੍ਰੀਲੰਕਾ ਪਹੁੰਚਿਆ। ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਭਾਰਤ ਨੇ ਸ਼੍ਰੀਲੰਕਾ ਨੂੰ 40,000 ਮੀਟ੍ਰਿਕ ਟਨ ਡੀਜ਼ਲ ਭੇਜਿਆ ਸੀ। ਭਾਰਤੀ ਕ੍ਰੈਡਿਟ ਲਾਈਨ ਦੇ ਤਹਿਤ ਸ਼੍ਰੀਲੰਕਾ ਨੂੰ ਭੇਜੀ ਗਈ ਤੇਲ ਦੀ ਇਹ ਚੌਥੀ ਖੇਪ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਨੇ 2 ਫ਼ਰਵਰੀ 2022 ਨੂੰ ਪਟਰੌਲੀਅਮ ਉਤਪਾਦਾਂ ਦੀ ਖ਼ਰੀਦ ਲਈ 50 ਕਰੋੜ ਡਾਲਰ ਦੇ ਕਰਜ਼ੇ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ।     (ਏਜੰਸੀ)