ਅਰੁਣਾਚਲ ਪ੍ਰਦੇਸ਼ ’ਚ ਅੱਗ ਨਾਲ 50 ਤੋਂ ਵੱਧ ਘਰ, ਦੁਕਾਨਾਂ ਸੜ ਕੇ ਸੁਆਹ

ਏਜੰਸੀ

ਖ਼ਬਰਾਂ, ਪੰਜਾਬ

ਅਰੁਣਾਚਲ ਪ੍ਰਦੇਸ਼ ’ਚ ਅੱਗ ਨਾਲ 50 ਤੋਂ ਵੱਧ ਘਰ, ਦੁਕਾਨਾਂ ਸੜ ਕੇ ਸੁਆਹ

image

ਈਟਾਨਗਰ, 22 ਅਪ੍ਰੈਲ : ਅਰੁਣਾਚਲ ਪ੍ਰਦੇਸ਼ ’ਚ ਅਪਰ ਸਿਯਾਂਗ ਜ਼ਿਲ੍ਹੇ ਦੇ ਮੁੱਖ ਦਫ਼ਤਰ ਯਿੰਗਕਿਯੋਂਗ ’ਚ ਅੱਗ ਲੱਗਣ ਤੋਂ ਬਾਅਦ 50 ਤੋਂ ਜ਼ਿਆਦਾ ਘਰ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਏ ਅਤੇ ਕਰੋੜਾਂ ਦੀ ਜਾਇਦਾਦ ਬਰਬਾਦ ਹੋ ਗਈ।
ਤੂਤਿੰਗ ਯਿੰਗਕਿਯੋਂਗ ਵਿਧਾਨ ਸਭਾ ਖੇਤਰ ਦੀ ਅਗਵਾਈ ਕਰਨ ਵਾਲੇ ਅਤੇ ਅਰੁਣਾਚਾ ਪ੍ਰਦੇਸ਼ ਦੇ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਅਲੋ ਲਿਬਾਂਗ ਨੇ ਦਸਿਆ ਕਿ  ਵੀਰਵਾਰ ਦੁਪਹਿਰ ਲਗਭਦ ਢਾਈ ਵਜੇ ਬਾਜ਼ਾਰ ਵਿਚ ਭਿਆਨਕ ਅੱਗ ਲੱਗ ਗਈ ਜਿਸ ਨਾਲ 54 ਘਰ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਸ ਮਾਮਲੇ ਵਿਚ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਜਦਕਿ ਤਿੰਨ ਵਿਅਕਤੀ ਮਾਮੂਲੀ ਰੂਪ ਝੁਲਸ ਗਏ। 
ਮੌਕੇ ’ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਮੁਤਾਬਕ ਲਗਭਗ ਚਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।     (ਪੀਟੀਆਈ)