ਕੋਆਪ੍ਰੇਟਿਵ ਸੁਸਾਇਟੀ ’ਚ 16 ਲੱਖ 50 ਹਜ਼ਾਰ ਦਾ ਘੁਟਾਲਾ, ਪੁਲਿਸ ਨੇ ਸਕੱਤਰ ਰਾਕੇਸ਼ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਗ਼ੈਰ ਰਸੀਦ ਕੱਟੇ ਕਿਸਾਨਾਂ ਤੋਂ ਪੈਸੇ ਲੈਣ ਦੇ ਲੱਗੇ ਇਲਜ਼ਾਮ 

16 lakh 50 thousand scam in cooperative society, police arrested secretary Rakesh Kumar

ਮੁਸ਼ਕਾਬਾਦ (ਲੁਧਿਆਣਾ) : ਸਮਰਾਲਾ ਪੁਲਿਸ ਵਲੋਂ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਕੋਪ੍ਰੇਟਿਵ ਸੁਸਾਇਟੀ ਦੇ ਸਕੱਤਰ ਨੂੰ ਕਾਬੂ ਕੀਤਾ ਹੈ। ਫੜੇ ਗਏ ਸੈਕਟਰੀ 'ਤੇ ਕਿਸਾਨਾਂ ਦੇ 16.50 ਲੱਖ ਰੁਪਏ ਦਾ ਗ਼ਬਨ ਕਰਨ ਦੇ ਦੋਸ਼ ਹਨ, ਕਿਸਾਨਾਂ ਵਲੋਂ ਸੈਕਟਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ:  ਜੇ ਅੰਮ੍ਰਿਤਪਾਲ ਸਿੰਘ ਪਹਿਲਾਂ ਗ੍ਰਿਫ਼ਤਾਰੀ ਦੇ ਦਿੰਦਾ ਤਾਂ ਬੇਕਸੂਰ ਨੌਜਵਾਨ ਬਚ ਜਾਣੇ ਸਨ : ਬਲਜੀਤ ਸਿੰਘ ਦਾਦੂਵਾਲ

ਜਾਣਕਾਰੀ ਦਿੰਦਿਆਂ ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਨੇਂ ਦੱਸਿਆ ਕੀ ਮੁਸ਼ਕਾਬਾਦ ਕੋਪ੍ਰੇਟਿਵ ਸੁਸਾਇਟੀ ਦਾ ਸਕੱਤਰ ਰਾਕੇਸ਼ ਕੁਮਾਰ ਵੱਖ ਵੱਖ ਜ਼ਿਮੀਂਦਾਰਾਂ ਤੋਂ ਪੈਸੇ ਲੈ ਕੇ ਰੱਖ ਲੈਂਦਾ ਸੀ ਕਿ ਤੁਹਾਨੂੰ ਰਸੀਦ ਦੇ ਦਿੱਤੀ ਜਾਵੇਗੀ, ਇਸੇ ਤਰ੍ਹਾਂ 16.50 ਲੱਖ ਦਾ ਗ਼ਬਨ ਕੀਤਾ ਹੈ ਜਿਸ ਕਾਰਨ ਪੈਸੇ ਦੇਣ ਵਾਲੇ ਜ਼ਿਮੀਂਦਾਰ ਡਿਫਾਲਟਰ ਬਣ ਗਏ। ਇਸ ਸਭ ਦੇ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ ਧਰਨਾ ਵੀ ਦਿੱਤਾ ਗਿਆ ਸੀ, ਜਿਸ ਤੇ ਅੱਜ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਦਾ ਰਿਮਾਂਡ ਹਾਸਲ ਕਰ ਗ਼ਬਨ ਦੇ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।

ਦੂਜੇ ਪਾਸੇ ਗ਼ਬਨ ਦੇ ਦੋਸ਼ ਹੇਠ ਫੜੇ ਗਏ ਸੈਕਟਰੀ ਰਕੇਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਮੈਂਬਰਾਂ ਨੇ ਮੇਰੇ ਕੋਲੋਂ ਖਾਦ ਚੁੱਕੀ ਹੈ ਜਿਸ ਦੇ ਮੇਰੇ ਕੋਲ ਚੈੱਕ ਹਨ, ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਖਾਦ ਵੀ ਪੂਰੀ ਹੈ, ਹੁਣ ਮੇਰੇ ਤੇ ਮਾਮਲਾ ਦਰਜ ਕਰ ਦਿੱਤਾ।