Punjab News: ਜਲਦ ਸਿਆਸੀ ਸਫ਼ਰ ਸ਼ੁਰੂ ਕਰ ਸਕਦੇ ਨੇ ਸੇਵਾਮੁਕਤ AIG ਹਰਵਿੰਦਰ ਸਿੰਘ ਡੱਲੀ! ਭਾਜਪਾ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ

ਏਜੰਸੀ

ਖ਼ਬਰਾਂ, ਪੰਜਾਬ

ਡੱਲੀ ਦਾ ਦੁਆਬਾ ਖੇਤਰ ਵਿਚ ਕਾਫੀ ਪ੍ਰਭਾਵ ਹੈ।

Harwinder Singh Dalli

Punjab News: ਪੰਜਾਬ ਪੁਲਿਸ ਤੋਂ ਸੇਵਾਮੁਕਤ ਏਆਈਜੀ ਹਰਵਿੰਦਰ ਸਿੰਘ ਡੱਲੀ ਜਲਦ ਅਪਣਾ ਸਿਆਸੀ ਸਫ਼ਰ ਸ਼ੁਰੂ ਕਰ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਡੱਲੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੇਵਾ ਨਿਭਾਈ ਹੈ। ਡੱਲੀ ਦਾ ਦੁਆਬਾ ਖੇਤਰ ਵਿਚ ਕਾਫੀ ਪ੍ਰਭਾਵ ਹੈ।

ਡੱਲੀ ਲੰਬੇ ਸਮੇਂ ਤੋਂ ਜਲੰਧਰ ਵਿਚ ਏਡੀਪੀਸੀ ਦੇ ਅਹੁਦੇ ਉਤੇ ਤਾਇਨਾਤ ਰਹੇ ਹਨ। ਡੱਲੀ ਨੇ ਜਲੰਧਰ ਸ਼ਹਿਰ ਅਤੇ ਪੇਂਡੂ ਖੇਤਰਾਂ ਵਿਚ ਕਈ ਵੱਡੇ ਕੇਸਾਂ ਨੂੰ ਸੰਭਾਲਿਆ ਹੈ। ਡੱਲੀ ਆਖਰੀ ਵਾਰ ਪੀਏਪੀ ਵਿਚ ਕਮਾਂਡੈਂਟ ਵਜੋਂ ਤਾਇਨਾਤ ਸਨ ਹਾਲਾਂਕਿ ਉਨ੍ਹਾਂ ਦੀ ਪੋਸਟ ਐਸਐਸਪੀ ਪੱਧਰ ਦੀ ਸੀ।

ਦੱਸ ਦੇਈਏ ਕਿ ਬੀਤੇ ਦਿਨੀਂ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪਤਨੀ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਨੂੰ ਵੱਡਾ ਝਟਕਾ ਦਿਤਾ ਸੀ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਕਾਂਗਰਸ ਵਿਚ ਸ਼ਹੀਦ ਹੋਏ ਸੀ ਪਰ ਕਾਂਗਰਸ ਨੇ ਇਸ ਸਬੰਧੀ ਕੋਈ ਮੁੱਦਾ ਨਹੀਂ ਉਠਾਇਆ। ਜਿਸ ਕਾਰਨ ਉਹ ਭਾਜਪਾ ਵਿਚ ਸ਼ਾਮਲ ਹੋ ਗਏ।