Nabha News: ਨਾਭਾ 'ਚ ਬੀਤੇ ਦਿਨੀ ਆਏ ਤੇਜ਼ ਤੂਫਾਨ ਕਾਰਨ ਬਿਜਲੀ ਬੋਰਡ ਦਾ ਹੋਇਆ ਸਵਾ ਕਰੋੜ ਰੁਪਏ ਦਾ ਨੁਕਸਾਨ, 460 ਬਿਜਲੀ ਦੇ ਡਿੱਗੇ ਖੰਭੇ
Nabha News: 125 ਟਰਾਂਸਫਾਰਮ, 66 ਕੈ.ਵੀ. ਦਾ ਟਾਵਰ ਆਇਆ ਤੂਫਾਨ ਦੀ ਚਪੇਟ ਵਿੱਚ
Stormn hits Nabha News in punjabi : ਪੰਜਾਬ ਭਰ ਦੇ ਕੁਝ ਜ਼ਿਲਿਆਂ ਵਿੱਚ ਬੀਤੇ ਦਿਨ ਆਏ ਤੇਜ਼ ਤੂਫ਼ਾਨ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ। ਜੇਕਰ ਨਾਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਹਲਕੇ ਵਿੱਚ ਵੱਡੇ-ਵੱਡੇ ਦਰੱਖ਼ਤ ਬਿਜਲੀ ਦੀਆਂ ਤਾਰਾਂ ਤੇ ਇਸ ਤੇਜ਼ ਹਨ੍ਹੇਰੀ ਤੂਫ਼ਾਨ ਨਾਲ ਸੜਕਾਂ 'ਤੇ ਡਿੱਗ ਗਏ।
ਉੱਥੇ ਹੀ ਜੇਕਰ ਨਾਭਾ ਬਿਜਲੀ ਬੋਰਡ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਬੋਰਡ ਵਿਭਾਗ ਦਾ ਇਸ ਤੂਫ਼ਾਨ ਨਾਲ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤੇਜ਼ ਤੂਫ਼ਾਨ ਕਾਰਨ ਬਿਜਲੀ ਬੋਰਡ ਵਿਭਾਗ ਦਾ 460 ਬਿਜਲੀ ਦੇ ਖੰਭੇ, 125 ਟਰਾਂਸਫਾਰਮ, 66 ਕੈ.ਵੀ. ਦਾ ਟਾਵਰ ਇਸ ਤੇਜ਼ ਤੂਫ਼ਾਨ ਨੇ ਚਕਨਾਚੂਰ ਕਰ ਦਿੱਤਾ। ਭਾਵੇਂ ਕਿ ਬਿਜਲੀ ਵਿਭਾਗ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਮੁੜ ਬਿਜਲੀ ਨੂੰ ਸੰਚਾਰੂ ਰੂਪ ਨਾਲ ਚਾਲੂ ਕਰਨ ਲਈ ਨਾਭਾ ਹਲਕੇ ਵਿੱਚ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ਼ਹਿਰ ਨਿਵਾਸੀ ਹਰੀਸ਼ ਕੁਮਾਰ ਅਤੇ ਸ਼ਹਿਰ ਨਿਵਾਸੀ ਰਜਨੀਸ਼ ਕੁਮਾਰ ਨੇ ਕਿਹਾ ਕਿ ਤੇਜ਼ ਤੂਫਾਨ ਦਾ ਪ੍ਰਕੋਪ ਇੰਨਾ ਜ਼ਿਆਦਾ ਸੀ ਕਿ ਸੜਕਾਂ 'ਤੇ ਦਰੱਖ਼ਤ ਡਿੱਗ ਪਏ, ਰਾਹਗੀਰਾਂ ਦਾ ਵੱਡਾ ਨੁਕਸਾਨ ਹੋਇਆ, ਵਹੀਕਲਾਂ ਦਾ ਵੀ ਨੁਕਸਾਨ ਹੋਇਆ ਹੈ।
ਉੱਥੇ ਹੀ ਬਿਜਲੀ ਬੋਰਡ ਵਿਭਾਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ, ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਇੰਨੀ ਤੇਜ਼ੀ ਨਾਲ ਆਇਆ ਤੂਫ਼ਾਨ ਨਹੀਂ ਵੇਖਿਆ। ਇਸ ਦੀ ਤਰੀਬਤਾ ਬਹੁਤ ਤੇਜ਼ ਸੀ। ਤਕਰੀਬਨ ਸ਼ਹਿਰ ਦੀ ਲਾਈਟ ਡੇਢ ਦਿਨ ਬੰਦ ਰਹੀ ਅਤੇ ਪਿੰਡਾਂ ਦੀ ਲਾਈਟ ਤਿੰਨ ਦਿਨ ਬਾਅਦ ਆਈ।