ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਵੱਡੇ ਫ਼ਰਕ ਨਾਲ ਅੱਗੇ
ਪੰਪੰਜਾਬ ‘ਚ 19 ਮਈ ਨੂੰ 7ਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਹੋਈਆਂ ਸਨ, ਜਿਸ ਦੇ ਨਤੀਜੇ ਅੱਜ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ...
Muhammed Sadiqe
 		 		ਫਰੀਦਕੋਟ: ਪੰਜਾਬ ‘ਚ 19 ਮਈ ਨੂੰ 7ਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਹੋਈਆਂ ਸਨ, ਜਿਸ ਦੇ ਨਤੀਜੇ ਅੱਜ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਦੀ 17ਵੀਂ ਲੋਕ ਸਭਾ ਚੋਣ ਵਿਚ ਵੱਖੋ-ਵੱਖ ਸੂਬਿਆਂ ਵਿਚ ਹਜ਼ਾਰਾਂ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਜੇਕਰ ਗੱਲ ਕਰੀਏ ਪੰਜੀ ਦੀ ਤਾਂ ਇਥੇ ਕੁੱਲ 278 ਉਦਵਾਰ ਚੋਣ ਮੈਦਾਨ ਵਿਹ ਹਨ।
ਲੋਕ ਸਭਾ ਹਲਕਾ ਫੀਰਦਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਮੁਹੰਮਦ ਸਦੀਕ, ਅਕਾਲੀ ਭਾਜਪਾ ਵੱਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੋ. ਸਾਧੂ ਸਿੰਘ ਅਤੇ ਪੀਡੀਏ ਵੱਲੋਂ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ 17 ਰਾਉਂਡਾਂ ਵਿਚੋਂ ਹੁਣ ਤੱਕ 5 ਰਾਉਂਡ ਹੋ ਚੁੱਕੇ ਹਨ, ਜਿਸ ਵਿਚ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 33498 ਵੋਟਾਂ ਨਾਲ ਅੱਗੇ ਚੱਲ ਰਹੇ ਹਨ।