ਠੇਕਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵਿਰੁਧ ਕੀਤਾ ਅਰਥੀ ਫੂਕ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੇਕਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵਿਰੁਧ ਕੀਤਾ ਅਰਥੀ ਫੂਕ ਪ੍ਰਦਰਸ਼ਨ

1

ਫ਼ਾਜ਼ਿਲਕਾ,23 ਮਈ (ਅਨੇਜਾ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੇ ਸੱਦੇ 'ਤੇ ਅੱਜ ਫਾਜਿਲਕਾ ਤੋਂ ਜਲ ਸਪਲਾਈ ਵਿਭਾਗ ਦੇ ਦਫਤਰੀ ਸਟਾਫ ਅਤੇ ਫੀਲਡ ਦੇ ਠੇਕਾ ਕਾਮਿਆਂ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰਬਰ-1 ਫਾਜ਼ਿਲਕਾ ਦੇ ਦਫਤਰ ਅੱਗੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਮਨੇਜਮੈਂਟ ਦੇ ਖਿਲਾਫ਼ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

1


ਇਸ ਮੌਕੇ ਦਫਤਰੀ ਸਟਾਫ ਡਵੀਜਨ ਫਾਜ਼ਿਲਕਾ ਦੇ ਪ੍ਰਧਾਨ ਪਵਨ ਕੁਮਾਰ, ਸੰਦੀਪ, ਗੋਰਵ ਬੱਬਰ, ਰਮਨ ਖੁਰਾਣਾ, ਸੁਸ਼ੀਲ, ਰਾਜਿੰਦਰ ਕੁਮਾਰ, ਰਾਜ ਕੁਮਾਰ ਲੈਬ ਹੈਲਪਰ, ਸੁਸ਼ੀਲ ਕੁਮਾਰ, ਰਾਜ ਕੁਮਾਰ ਡਰਾਇਵਰ ਜ਼ਿਲ੍ਹਾ ਮੀਤ ਪ੍ਰਧਾਨ ਮੱਖਨ ਲਾਲ, ਵਿਕ੍ਰਮ ਸਿੰਘ, ਸੁਨੀਲ ਕੁਮਾਰ,ਸੰਦੀਪ ਸਿੰਘ, ਰਜਿੰਦਰ ਕੁਮਾਰ ਨੇ ਕਿਹਾ ਕਿ ਕੋਵਿਡ-19 ਦੇ ਚੱਲ ਰਹੇ ਕਹਿਰ 'ਚ ਬਣੇ ਵਰਤਮਾਨ ਹਲਾਤਾਂ 'ਚ ਕੰਟਰੈਕਟ ਵਰਕਰ ਆਪਣੀ ਡਿਊਟੀ ਨੂੰ ਨਿਰੰਤਰ ਜਾਰੀ ਰੱਖ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਰਹੇ ਹਨ ਉਥੇ ਦਫ਼ਤਰੀ ਸਟਾਫ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ ਪਰ ਇਨ੍ਹਾਂ ਕਾਮਿਆਂ ਵਿਰੁੱਧ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।


ਕਿਰਤ ਵਿਭਾਗ ਵੱਲੋਂ ਮਿਨੀਮਮ ਵੇਜ ਤਹਿਤ ਉਜਰਤਾਂ ਦੇਣ ਤੋਂ ਸਰਕਾਰ ਭੱਜ ਰਹੀ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਜਦੂਰ ਦਿਵਸ ਦੇ ਮੌਕੇ 'ਤੇ 1 ਮਈ 2020 ਨੂੰ ਜੋ ਉਜਰਤਾਂ ਵਧਾਈਆਂ ਗਈਆਂ ਸਨ, ਉਸ ਮੁਤਾਬਕ ਹਰ ਮਹੀਨੇ ਵਰਕਰ ਨੂੰ 402 ਰੁਪਏ ਪਹਿਲਾਂ ਨਾਲੋਂ ਵੱਧ ਉਜਰਤਾਂ ਮਿਲਣੀਆਂ ਸਨ। ਵਧੀਆਂ ਉਜਰਤਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਵਿਡ-19 ਮਹਾਮਾਰੀ 'ਚ ਡਿਊਟੀ ਕਰ ਰਹੇ ਫੀਲਡ ਅਤੇ ਦਫਤਰੀ ਸਟਾਫ਼ ਦੇ ਠੇਕਾ ਕਾਮਿਆਂ ਦਾ ਬੀਮਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਕੰਟਰੈਕਟ ਵਰਕਰਾਂ ਨੂੰ ਵਿਭਾਗ 'ਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ, 02 ਵੇਜਿਜ 2215 ਹੈਡ 'ਚੋਂ ਹੀ ਤਨਖਾਹ ਦਿੱਤੀ ਜਾਵੇ, ਕਿਰਤ ਕਾਨੂੰਨ ਤਹਿਤ ਮਿਨੀਮਮ ਵੇਜ ਉਜਰਤਾ ਦਿਤੀਆਂ ਜਾਣ, ਹਫ਼ਤਾਵਾਰੀ ਰੈਸਟ ਜਾਂ ਓਵਰ ਟਾਈਮ ਦਾ ਭੱਤਾ ਦਿਤਾ ਜਾਵੇ, 50 ਲੱਖ ਰੁਪਏ ਦਾ ਵਰਕਰ ਦਾ ਬੀਮਾ ਅਤੇ ਪਰਿਵਾਰ ਦਾ ਮੁਫਤ ਇਲਾਜ ਕਰਨ ਦੀ ਸਹੂਲਤ ਦਿੱਤੀ ਜਾਵੇ, ਜੇਕਰ ਵਰਕਰ ਦੀ ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਨ 'ਤੇ ਮੋਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਵਰਕਰਾਂ ਨੂੰ 24 ਘੰਟੇ ਡਿਊਟੀ ਲਈ ਬੋਨਸ ਜਾਂ ਮਾਨਭੱਤਾ ਦਿੱਤਾ ਜਾਵੇ, ਈ.ਪੀ.ਐਫ., ਈ.ਐਸ.ਆਈ. ਲਾਗੂ ਕੀਤਾ ਜਾਵੇ ਅਤੇ ਵਰਕਰਾਂ ਨੂੰ ਕੋਵਿਡ-19 ਦੇ ਹਲਾਤਾਂ 'ਚ ਡਿਊਟੀ ਕਰਨ ਸਮੇਂ ਬਚਾਅ ਲਈ ਸਫ਼ਟੀ ਸਮਾਨ ਦਿਤਾ ਜਾਵੇ।