ਕੋਰੋਨਾ ਦੇ ਚਲਦਿਆਂ ਸਾਫ਼ ਵਾਤਾਵਰਣ ਨੇ ਸਾਬਤ ਕੀਤਾਕਿਅਸੀਂਹਾਂਪ੍ਰਦੂਸ਼ਣਲਈਜ਼ਿੰਮੇਵਾਰ:ਜਥੇ.ਹਰਪ੍ਰੀਤਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਸੰਭਾਲਣਾ ਸਾਡਾ ਸੱਭ ਦਾ ਮੁਢਲਾ ਫ਼ਰਜ਼ ਸੰਗਮਰਮਰ ਦੀ ਤਪਸ਼ ਤੇ ਪ੍ਰਦੂਸ਼ਣ ਤੋਂ ਸੰਗਤਾਂ ਨੂੰ ਬਚਾਉਣ ਲਈ ਬੂਟੇ ਹੋਣਗੇ ਸਹਾਈ

1

ਸ੍ਰੀ ਮੁਕਤਸਰ ਸਾਹਿਬ, 23 ਮਈ (ਗੁਰਦੇਵ ਸਿੰਘ/ਰਣਜੀਤ ਸਿੰਘ) : ਪਿਛਲੇ ਸਮੇਂ ਦੌਰਾਨ ਸਿੱਖ ਪੰਥ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਵੱਡੀ ਪੱਧਰ 'ਤੇ ਪੱਥਰ ਲਗਾਉਣ ਅਤੇ ਸੋਨਾ ਚੜ੍ਹਾਉਣ ਦੇ ਕੀਤੇ ਗਏ ਕਾਰਜਾਂ ਕਾਰਨ ਕੁਦਰਤੀ ਵਾਤਾਵਰਣ ਦੀ ਅਣਹੋਂਦ ਨੂੰ ਸਮਝਦਿਆਂ ਵੱਖ-ਵੱਖ ਗੁਰਦੁਆਰਿਆਂ ਵਿਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ। ਅਜਿਹਾ ਨੇਕ ਕਾਰਜ ਇਤਿਹਾਸਕ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸ਼ੁਰੂ ਕਰ ਦਿਤਾ ਗਿਆ ਹੈ।
ਇਸ ਸਬੰਧੀ ਗੁਰਦੁਆਰਾ ਟੁੱਟੀ ਗੱਢੀ ਸਾਹਿਬ ਵਿਖੇ ਹੋਏ ਧਾਰਮਕ ਸਮਾਗਮ ਦੌਰਾਨ ਸਮੂਹ ਹਾਜ਼ਰੀਨ ਨੇ ਅਰਦਾਸ ਕਰ ਕੇ ਹੁਕਮਨਾਮਾ ਸਰਵਣ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਇਸ ਕਾਰਜ ਅਨੁਸਾਰ ਪਹਿਲਾਂ ਤੋਂ ਤਿਆਰ ਕੀਤੇ ਖੱਡਿਆਂ ਵਿਚ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ।


ਇਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿਚ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਟੁੱਟੀ ਗੰਢੀ ਵਿਖੇ ਸੰਖੇਪ ਧਾਰਮਕ ਸਮਾਗਮ ਦੌਰਾਨ ਸੰਗਤਾਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਧੁਨਿਕ ਯੁੱਗ ਵਿਚ ਵਾਤਾਵਰਨ ਇਨ੍ਹਾਂ ਗੰਦਲਾ ਹੋ ਚੁੱਕਾ ਹੈ ਕਿ ਜੀਵਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਚੁੱਕਾ ਸੀ।

1


ਕੋਰੋਨਾ ਵਾਇਰਸ ਦੇ ਚਲਦਿਆਂ ਸਾਫ਼ ਵਾਤਾਵਰਣ ਨੇ ਇਹ ਸਾਬਤ ਕਰ ਦਿਤਾ ਹੈ ਕਿ ਇਸ ਸੱਭ ਦੇ ਲਈ ਅਸੀਂ ਮਨੁੱਖ ਹੀ ਜ਼ਿੰਮੇਵਾਰ ਹਾਂ। ਅਜਿਹਾ ਕਰ ਕੇ ਦੇਸ਼ ਦੀਆਂ ਨਦੀਆਂ ਨਾਲੇ ਵੀ ਪ੍ਰਦੂਸ਼ਤ ਹੋ ਚੁੱਕੇ ਹਨ।
ਭਾਵੇਂ ਸਾਡਾ ਬਹੁਤੀਆਂ ਨਦੀਆਂ ਨਾਲ ਸਬੰਧ ਨਹੀਂ ਹੈ, ਪਰ ਕੁੱਝ ਨਦੀਆਂ ਜਿਵੇਂ ਗੰਗਾ, ਜਮੁਨਾ, ਗੋਦਾਵਰੀ ਅਤੇ ਵੇਈਂ ਨਦੀ ਆਦਿ ਦਾ ਸਬੰਧ ਸਾਡੇ ਗੁਰੂ ਸਾਹਿਬਾਨਾਂ ਨਾਲ ਹੋਣ ਕਰ ਕੇ ਸਾਨੂੰ ਇਨ੍ਹਾਂ ਦੀ ਸ਼ੁੱਧਤਾ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਬੀੜਾ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਜਿਨ੍ਹਾਂ ਨੂੰ ਵਾਤਾਵਰਨ ਪ੍ਰੇਮੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਚੁੱਕਿਆ ਹੋਇਆ ਹੈ। ਇਸ ਸਾਰੇ ਕਾਰਜ ਦੀ ਸੇਵਾ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਸੰਭਾਲੀ ਹੈ।


ਉਨ੍ਹਾਂ ਵਿਸ਼ੇਸ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਦੌਰਾਨ ਕੁੱਲ ਮਿਲਾ ਕੇ ਅਮਰਪਾਲੀ ਨਸਲ ਅੰਬ ਦੇ 43, ਚੰਦਨ ਦੇ 20, ਬੇਗਨਵਿਲੀਆ ਦੇ 20 ਬੂਟੇ ਲਗਾਏ ਗਏ ਹਨ।


ਇਸ ਤੋਂ ਇਲਾਵਾ 200 ਦੁਪਹਿਰਖਿੜੀ ਅਤੇ 430 ਬੂਟੇ ਬਫਰੀਨਾ ਦੇ ਲਗਾਏ ਜਾਣਗੇ। ਇਸ ਸਮੇਂ ਆਏ ਹੋਏ ਪਤਵੰਤਿਆਂ ਦਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ਼ੁਮੇਰ ਸਿੰਘ ਨੇ ਧਨਵਾਦ ਕੀਤਾ। ਇਸ ਵੇਲੇ ਜਥੇਦਾਰ ਅਕਾਲ ਤਖ਼ਤ, ਹਾਜ਼ਰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਹਦੇਦਾਰਾਂ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਸਮੇਤ ਵੱਖ-ਵੱਖ ਮੁਖੀ ਬਾਬਿਆਂ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ।


ਇਸ ਸਮੇ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਸੀਨੀ. ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਸਕੱਤਰ ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਅਗਜੈਕਟਿਵ ਮੈਂਬਰ ਗੁਰਪਾਲ ਸਿੰਘ ਗੋਰਾ, ਮੈਂਬਰ ਸ਼੍ਰੋਮਣੀ ਕਮੇਟੀ ਨਵਤੇਜ ਸਿੰਘ ਕਉਣੀ, ਅਵਤਾਰ ਸਿੰਘ ਵਣਵਾਲਾ, ਐਮ ਐਲ ਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਚੇਅਰਮੈਨ ਹੀਰਾ ਸਿੰਘ ਚੜੇਵਾਨ, ਅਡੀਸ਼ਨਲ ਮੈਨੇਜਰ ਬਲਦੇਵ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਸਤਪਾਲ ਸਿੰਘ ਕੋਮਲ, ਹੈਡ ਗ੍ਰੰਥੀ ਬਲਵਿੰਦਰ ਸਿੰਘ, ਪ੍ਰਿੰ.ਤੇਜਿੰਦਰ ਕੌਰ ਧਾਲੀਵਾਲ, ਸਰੂਪ ਸਿੰਘ ਨੰਦਗੜ੍ਹ ਸਕੱਤਰ ਜੀਐਨਸੀ, ਅਤੇ ਬਾਬਾ ਬਲਦੇਵ ਸਿੰਘ ਆਦਿ ਹਾਜ਼ਰ ਸਨ।