ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾਂ ਪੱਧਰ 'ਤੇ ਲੈਬਾਟਰੀਆਂ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਦੀ ਪਰਖ ਮੁਫਤ ਕੀਤੀ ਜਾਵੇਗੀ , ਦੁੱਧ ਦੀ ਜਾਂਚ ਦੇ ਨਤੀਜੇ ਮੌਕੇ 'ਤੇ ਹੀ ਖਪਤਕਾਰ ਨੂੰ ਦਿੱਤੇ ਜਾਣਗੇ

File Photo

ਚੰਡੀਗੜ੍ਹ 23 ਮਈ : ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ ਵਿਚ ਚਲਾਈਆਂ ਜਾਰੀਆਂ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਜ਼ਿਲ ਪੱਧਰ 'ਤੇ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੂਬੇ ਦੇ ਲਕਾਂ ਨੂੰ ਬਿਨਾਂ ਮਿਲਾਵਟਰ ਦੇ ਦੁੱਧ ਉਪਲੱਬਧ ਕਰਵਾਉਣ ਲਈ ਵਿਭਾਗ ਦੇ ਸਾਰੇ ਜਿਲ੍ਹਾਂ ਪੱਧਰੀ ਦਫਤਰਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗੀ ਕਰਮਚਾਰੀਆਂ ਨੂੰ ਦੁੱਧ ਪਰਖ ਸਬੰਧੀ ਸਿਖਲਾਈ ਦੇ ਕੇ ਤੈਨਾਤ ਕੀਤਾ ਗਿਆ ਹੈ। ਕੋਈ ਵੀ ਖਪਤਕਾਰ ਆਪਣੇ ਜਿਲ੍ਹੇ ਦੇ ਦਫਤਰ ਜਾਂ ਨੇੜੇ ਦੇ ਸਿਖਲਾਈ ਕੇਂਦਰ ਵਿੱਚ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ 50 ਗ੍ਰਾਮ ਬਿਨ੍ਹਾਂ ਉਬਾਲੇ ਦੁੱਧ ਦਾ ਨਮੂਨਾ ਲੈ ਕੇ ਚੈਕ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਦੁੱਧ ਦੀ ਜਾਂਚ ਮੁਫਤ ਕੀਤੀ ਜਾਵੇਗੀ ਅਤੇ ਜਿਸ ਦਾ ਨਤੀਜਾ ਮੌਕੇ 'ਤੇ ਹੀ ਦਿੱਤਾ ਜਾਵੇਗਾ।

ਬਾਜਵਾ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਦੁੱਧ ਪਰਖ ਕਰਵਾ ਕੇ ਅਸੀਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਜਿਸ ਭਾਅ ਦੁੱਧ ਖਰੀਦਦੇ ਹਾਂ ਕਿ ਉਹ ਸਾਡੇ ਪੈਸਿਆਂ ਦਾ ਪੂਰਾ ਮੁੱਲ ਮੋੜਦਾ ਹੈ।ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕੀ ਦੁੱਧ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਹਾਨੀਕਾਰਕ ਤੱਤ ਤਾਂ ਨਹੀਂ ਪਿਲਾ ਰਹੇ।

ਖਪਤਕਾਰਾਂ ਨੂੰ ਦੁੱਧ ਦੀ ਪਰਖ ਕਰਵਾਉਣ ਦੀ ਅਪੀਲ ਕਰਦਿਆਂ ਹੋਇਆਂ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਨਾ ਸਿਰਫ ਖਪਤਕਾਰਾਂ ਵਿੱਚ ਦੁੱਧ ਦੀ ਵਰਤੋਂ ਨੂੰ ਵਧਾ ਕੇ ਤੰਦਰੁਸਤ ਪੰਜਾਬ ਮਿਸਨ ਵਿੱਚ ਯੋਗਦਾਨ ਪਾਏਗੀ ਬਲਕਿ ਦੁੱਧ ਦੀ ਮੰਗ ਵਧਣ ਨਾਲ ਦੁੱਧ ਉਤਪਾਦਕ ਵੀਰਾਂ ਨੂੰ ਵੀ ਸੁੱਚਜਾ ਮੰਡੀਕਰਨ ਅਤੇ ਵਧੀਆ ਕੀਮਤਾਂ ਦੇਵੇਗੀ।