ਭਾਰਤੀ ਮੂਲ ਦੀ ਮਹਿਲਾ ਪੁਲਿਸ ਅਧਿਕਾਰੀ ਨੇ ਸਕਾਟਲੈਂਡ ਯਾਰਡ ਨਸਲੀ ਭੇਦਭਾਵ ਮਾਮਲੇ ਵਿਚ ਕੀਤਾ ਸਮਝੌਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਮੂਲ ਦੀ ਮਹਿਲਾ ਪੁਲਿਸ ਅਧਿਕਾਰੀ ਨੇ ਸਕਾਟਲੈਂਡ ਯਾਰਡ ਨਸਲੀ ਭੇਦਭਾਵ ਮਾਮਲੇ ਵਿਚ ਕੀਤਾ ਸਮਝੌਤਾ

1

ਲੰਡਨ, 23 ਮਈ : ਬਰਤਾਨੀਆ ਵਿਚ ਭਾਰਤੀ ਮੂਲ ਦੀ ਸੱਭ ਤੋਂ ਸੀਨੀਅਰ ਮਹਿਲਾ ਪੁਲਿਸ ਅਧਿਕਾਰੀਆਂ ਵਿਚੋਂ ਇਕ ਨੇ ਨਸਲੀ ਭੇਦਭਾਵ ਦੇ ਦੋਸ਼ਾਂ ਨੂੰ ਲੈ ਕੇ ਸਕਾਟਲੈਂਡ ਯਾਰਡ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਸੀ।  ਉਨ੍ਹਾਂ ਬਰਤਾਨੀਆ ਦੇ ਸੱਭ ਤੋਂ ਵੱਡੇ ਪੁਲਿਸ ਬਲ ਨਾਲ ਗੁਪਤ ਸਮਝੌਤਾ ਕਰ ਲਿਆ ਹੈ।
ਮੈਟਰੋਪਾਲਟਿਨ ਪੁਲਿਸ ਦੀ ਚੀਫ਼ ਸੁਪਰਡੈਂਟ ਪਰਮ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਸਲੀ ਭੇਦਭਾਵ ਕਾਰਨ ਦਫ਼ਤਰੀ ਤੌਰ 'ਤੇ ਪਦਉਨਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੁਰਵਿਹਾਰ ਦੇ ਸਾਰੇ ਦੋਸ਼ਾਂ ਤੋਂ ਮੁਕਤ ਹੋ ਕੇ ਮੈਟਰੋਪਾਲਟਿਨ ਪੁਲਿਸ ਛੱਡਣ ਤੋਂ ਬਾਅਦ ਉਹ ਇਕ ਗੁਪਤ ਸਮਝੌਤੇ 'ਤੇ ਸਹਿਮਤ ਹੋਈ ਹੈ।


ਸੰਧੂ ਨੇ ਡੇਲੀ ਮਿਰਰ ਨੂੰ ਦਸਿਆ, ''ਮੈਂ ਮੈਟਰੋਪਾਲਟਿਨ ਪੁਲਿਸ ਸੇਵਾ (ਐਮ.ਪੀ.ਐਸ.) ਦੇ ਨਾਲ ਅਪਣੇ ਦਾਅਵਿਆਂ ਨੂੰ ਲੈ ਕੇ ਸਮਝੌਤਾ ਕਰ ਲਿਆ ਹੈ। ਮੈਂ ਕੋਈ ਹੋਰ ਟਿਪਣੀ ਨਹੀਂ ਕਰਨੀ ਹੈ।''


ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਲੱਖਾਂ ਪਾਊਂਡ ਮਿਲ ਸਕਦੇ ਹਨ ਅਤੇ ਉਨ੍ਹਾਂ ਨੇ ਗ਼ੈਰਪ੍ਰਗਟਾਵੇ ਸਮਝੌਤੇ 'ਤੇ ਦਸਤਖ਼ਤ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਮਾਮਲਿਆਂ ਦੇ ਬਿਉਰਿਆਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਸੰਧੂ ਨੇ ਪਿਛਲੇ ਸਾਲ ਅਕਤੂਬਰ ਵਿਚ ਪੁਲਿਸ ਸੇਵਾ ਛੱਡਣ ਤੋਂ ਬਾਅਦ ਕਿਹਾ ਸੀ, ''ਕੁੱਝ ਬੇਹਤਰੀਨ ਲੋਕਾਂ ਨਾਲ ਕੰਮ ਕੀਤਾ ਸੀ। ਕੁੱਝ ਚੰਗਾ ਸਮਾਂ ਅਤੇ ਬੁਰੇ ਅਨੁਭਵ ਹਾਸਲ ਕੀਤੇ ਪਰ ਮੈਨੂੰ ਪਤਾ ਹੈ ਕਿ ਮੈਂ ਫ਼ਰਕ ਪੈਦਾ ਕੀਤਾ ਹੈ।''
ਸਾਬਕਾ ਅਧਿਕਾਰੀ ਨੇ ਇਹ ਕਾਨੂੰਨੀ ਕਦਮ ਮੈਟਰੋਪਾਲਟਿਨ ਪੁਲਿਸ ਦੀ ਅੰਦਰੂਨੀ ਜਾਂਚ ਦੇ ਅੰਤ ਵਿਚ ਚੁਕਿਆ ਸੀ। ਉਨ੍ਹਾਂ ਵਿਰੁਧ ਪਿਛਲੇ ਸਾਲ ਜੂਨ ਵਿਚ ਦੁਰਵਿਹਾਰ ਦੇ ਗੰਭੀਰ ਦੋਸ਼ ਲੱਗੇ ਸਨ। (ਭਾਸ਼ਾ)