ਕੋਰੋਨਾ ਵਿਰੁਧ ਫ਼ਰੰਟ 'ਤੇ ਜੰਗ ਲੜਨ ਵਾਲੇ ਸਿੱਖਾਂ ਦੀਆਂ ਸੇਵਾਵਾਂ ਸ਼ਲਾਘਾਯੋਗ : ਪਰਮਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਿਰੁਧ ਫ਼ਰੰਟ 'ਤੇ ਜੰਗ ਲੜਨ ਵਾਲੇ ਸਿੱਖਾਂ ਦੀਆਂ ਸੇਵਾਵਾਂ ਸ਼ਲਾਘਾਯੋਗ : ਪਰਮਜੀਤ ਸਿੰਘ

ਕੋਰੋਨਾ ਵਿਰੁਧ ਫ਼ਰੰਟ 'ਤੇ ਜੰਗ ਲੜਨ ਵਾਲੇ ਸਿੱਖਾਂ ਦੀਆਂ ਸੇਵਾਵਾਂ ਸ਼ਲਾਘਾਯੋਗ : ਪਰਮਜੀਤ ਸਿੰਘ

ਨਵੀਂ ਦਿੱਲੀ, 22 ਮਈ (ਸੁਖਰਾਜ ਸਿੰਘ) : ਗੁਰੂਬਾਣੀ ਰਿਸਰਚ ਫ਼ਾਉਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਸ. ਪਰਮਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਸਮੂਹ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਜਿੱਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਉੱਥੇ ਨਾਲ ਹੀ ਡਾਕਟਰਾਂ, ਨਰਸਾਂ, ਪੁਲਿਸ ਪ੍ਰਸ਼ਾਸ਼ਨ ਤੇ ਹੋਰਨਾ ਵਲੋਂ ਵੀ ਦਿਨ-ਰਾਤ ਇਕ ਕਰਕੇ ਆਪਣੀਆਂ ਸੇਵਾਵਾਂ ਦੇ ਕੇ ਕੋਰੋਨਾ ਬਿਮਾਰੀ ਦੇ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ-ਆਪਣਾ ਸੰਪੂਰਨ ਯੋਗਦਾਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਸਮਾਜ ਵਲੋਂ ਵਿਸ਼ਵ ਭਰ ਅੰਦਰ ਇਸ ਮਹਾਂਮਾਰੀ ਦੇ ਚਲਦਿਆਂ ਜਗ੍ਹਾ-ਜਗ੍ਹਾ ਲੰਗਰ ਤੇ ਰਾਸ਼ਨ ਅਤੇ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹਨ।ਸ. ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਅੰਦਰ ਸਿੱਖ ਭਾਈਚਾਰੇ ਵਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਪਦੇਸ਼ਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਦਿੱਤੇ ਜਾ ਰਹੇ ਯੋਗਦਾਨ ਦੀ ਸਮੁਚੇ ਸੰਸਾਰ ਭਰ ਵਿੱਚ ਚਰਚਾਵਾਂ ਹੋ ਰਹੀਆਂ ਹਨ ਅਤੇ ਇਸ ਸੇਵਾ ਲਈ ਸਿੱਖ ਕੌਮ ਨੂੰ ਸਲਾਹਿਆ ਜਾ ਰਹੀ ਹੈ।

ਸ. ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਮੁੱਚੀ ਲੋਕਾਈ ਨੂੰ ਜਲਦੀ ਤੋਂ ਜਲਦੀ ਕੋਰੋਨਾ ਵਾਇਰਸ ਮਹਾਂਮਾਰੀ ਵਰਗੀ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ ਅਤੇ ਮਨੁੱਖ ਦੀ ਜਿੰਦਗੀ ਪਹਿਲਾਂ ਵਾਂਗੂ ਆਪਣੀ ਪੱਟਰੀ 'ਤੇ ਦੋੜਦੀ ਨਜ਼ਰੀ ਆਵੇ।

ਸ. ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਬਲਬੂਤੇ ਤੇ ਪਿਛਲੇ ਕਈ ਵਰ੍ਹਿਆਂ ਤੋਂ ਵਿਧਵਾਵਾਂ ਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਦੇਣ ਤੇ ਹੋਰ ਹਰ ਸੰਭਵ ਮਦਦ ਵੀ ਕੀਤੀ ਜਾਂਦੀ ਹੈ ਤੇ ਇਹ ਸੇਵਾ ਪਹਿਲਾਂ ਵਾਂਗ੍ਹ ਹੀ ਨਿਰੰਤਰ ਜਾਰੀ ਰਹੇਗੀ।

ਸ. ਪਰਮਜੀਤ ਸਿੰਘ ਵੀਰ ਜੀ ਕਿਹਾ ਕਿ ਸਿੱਖ ਜੱਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਕ ਕਮੇਟੀ ਤੇ ਹੋਰ ਸਿੱਖਾਂ ਵਲੋਂ ਨਿੱਜੀ ਪੱਧਰ 'ਤੇ ਵੀ ਲੋੜਵੰਦਾਂ ਤੇ ਗਰੀਬ ਵਰਗ ਦੇ ਲੋਕਾਂ ਤੱਕ ਲੰਗਰ ਅਤੇ ਜ਼ਰੂਰੀ ਵਸਤੂਵਾਂ ਬਿਨ੍ਹਾਂ ਕਿਸੇ ਭੇਦ-ਭਾਵ ਤੇ ਵਿਤਕਰੇ ਬਿਨ੍ਹਾਂ ਨਿੰਰਤਰ ਪਹੁੰਚਾਈਆਂ ਜਾ ਰਹੀਆਂ ਹਨ।