ਦਸ ਪ੍ਰਵਾਰਾਂ ਨੇ ਅਕਾਲੀ ਦਲ ਛੱਡ ਕੇ ਫੜ੍ਹਿਆ ਕਾਂਗਰਸ ਦਾ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸ ਪ੍ਰਵਾਰਾਂ ਨੇ ਅਕਾਲੀ ਦਲ ਛੱਡ ਕੇ ਫੜ੍ਹਿਆ ਕਾਂਗਰਸ ਦਾ ਹੱਥ

1

ਫਿਰੋਜ਼ਪੁਰ, 23ਮਈ (ਜਗਵੰਤ ਸਿੰਘ ਮੱਲ੍ਹੀ) : ਲੋਕਾਂ ਲਈ ਚੁਣੇ ਗਏ ਨੁਮਾਇੰਦੇ ਔਖੀ ਵੇਲੇ ਆਮ ਜਨਤਾ ਦੀ ਮਦਦ ਕਰਨ ਇਹ ਹੀ ਅਸਲੀ ਲੋਕ ਤੰਤਰ ਦਾ ਤਕਾਜ਼ਾ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਖ਼ੁਦ ਤਾਂ ਲੋਕਾਂ ਦੇ ਸੇਵਾਦਾਰ ਹੋਣ ਦੀਆਂ ਗੱਲਾਂ ਕਰਕੇ 70 ਸਾਲ ਲੋਕਾਂ ਨੂੰ ਭਰਮਾਉਂਦੇ ਰਹੇ। ਪਰ ਜਦੋਂ ਕਰੋਨਾ ਵਰਗੀ ਮਹਾਮਾਰੀ ਦੇਸ਼ ਵਿੱਚ ਆਈ ਤਾਂ ਦੋ ਮਹੀਨੇ ਵੱਡੇ ਵੱਡੇ ਨੇਤਾਂ ਵੀ ਆਪੋ ਆਪਣੀਆਂ ਖੁੱਡਾਂ 'ਚ ਵੜ ਗਏ।


ਇਸੇ ਦੌਰਾਨ ਹਲਕਾ ਗੁਰੂ ਹਰਿਸਹਾਏ ਦੇ ਸਹੀ ਲੋਕ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਉਨ੍ਹਾਂ ਦੇ ਪਰਿਵਾਰ ਨੇ ਲਗਾਤਾਰ ਲੋਕਾਂ ਨਾਲ ਰਾਬਤਾ ਰੱਖ ਕੇ ਔਖੇ ਵੇਲੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ।


ਇਹਨਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਲੈਪੋ ਦੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਹੱਥ ਫ਼ੜ੍ਹਨ ਵਾਲੇ ਦਸ ਪਰਿਵਾਰਾਂ ਦੇ ਮੁਖ਼ੀਆਂ ਨੇ ਕੈਬਨਿਟ ਮੰਤਰੀ ਰਾਣਾ ਸੋਢੀ ਦੇ ਫ਼ਰਜ਼ੰਦ ਅਨੁਮੀਤ ਸਿੰਘ ਹੀਰਾ ਸੋਢੀ ਦੀ ਹਾਜ਼ਰੀ 'ਚ ਮੀਡੀਆ ਸਾਹਮਣੇ ਕੀਤਾ। ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਰਮਨਦੀਪ ਸਿੰਘ, ਮਲਕੀਤ ਸਿੰਘ, ਕਿੰਦਰ ਸਿੰਘ, ਮੰਗਤਦੀਨ, ਕੁਲਵਿੰਦਰ ਸਿੰਘ, ਜਗਮੋਹਨ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਗੁਰਜੰਟ ਸਿੰਘ ਅਤੇ ਸਵਰਨ ਸਿੰਘ ਆਦਿ ਪਰਿਵਾਰਾਂ ਦੇ ਮੁਖ਼ੀਆਂ ਨੇ ਆਖਿਆ ਕਿ ਸਿਆਸੀ ਲੋਕਾਂ ਦੀ ਵੋਟਾਂ ਵੇਲੇ ਨਹੀਂ ਔਖੇ ਵੇਲੇ ਲੋਕਾਂ ਨਾਲ ਹਰ ਦੁੱਖ, ਸੁਖ ਤੇ ਸੰਕਟ ਵੇਲੇ ਖੜ੍ਹੇ ਹੋਣ ਦੀ ਲੋੜ ਹੈ।


ਬਿਨਾਂ ਕਿਸੇ ਚੋਣਾਵੀ ਮੌਸਮ ਦੇ ਪਾਰਟੀ ਛੱਡਣ ਬਾਬਤ ਸਪਸ਼ਟ ਕਰਦਿਆਂ ਉਨ੍ਹਾਂ ਆਖਿਆ ਕਿ ਕਰੋਨਾ ਮਹਾਮਾਰੀ ਮੋਕੇ ਰਾਣਾ ਸੋਢੀ ਪਰਿਵਾਰ ਨੇ ਚੌਵੀ ਘੰਟੇ ਆਮ ਲੋਕਾਂ 'ਚ ਵਿਚਰ ਕੇ ਜੋ ਸਾਡੀ ਹੌਂਸਲਾ ਅਫ਼ਜ਼ਾਈ ਕੀਤੀ ਹੈ ਉਹ ਲੋਕ ਚੇਤਿਆਂ 'ਚ ਉਕਰੀ ਗਈ ਹੈ।