ਕਿਸਾਨੀ ਅੰਦੋਲਨ: ਦਿੱਲੀ ਧਰਨੇ ਤੋਂ ਪਰਤੇ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

400 ਤੋਂ ਵੱਧ ਕਿਸਾਨ ਗਵਾਹ ਚੁੱਕੇ ਹਨ ਆਪਣੀਆਂ ਜਾਨਾਂ

Farmer Hakam Singh

ਲੁਧਿਆਣਾ: ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 400 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ

ਇਸ ਵਿਚਕਾਰ ਹੁਣ ਖੇਤੀ ਕਾਨੂੰਨਾਂ ਦੇ ਖਿਲ਼ਾਫ ਡਟੇ ਇਕ ਹੋਰ ਕਿਸਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਦੱਸਣਯੋਗ ਹੈ ਕਿ ਪਿੰਡ ਜਲਾਲਦੀਵਾਲ ਦੇ ਕਿਸਾਨ ਦੀ ਦਿੱਲੀ ਸੰਘਰਸ਼ ਤੋਂ ਪਰਤਣ ਸਮੇਂ ਘਰ ਪੁੱਜਣ 'ਤੇ ਮੌਤ ਹੋ ਗਈ ਹੈ।

ਇਸ ਮੌਕੇ ਮ੍ਰਿਤਕ ਕਿਸਾਨ ਹਾਕਮ ਸਿੰਘ (75) ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ 7 ਮਈ ਨੂੰ ਦਿੱਲੀ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ ਗਿਆ ਸੀ। ਜਿਸ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਪਿੰਡ ਲਿਆਂਦਾ ਗਿਆ ਜਿਸਦੀ। ਘਰ ਪੁੱਜਣ 'ਤੇ ਅਚਾਨਕ ਮੌਤ ਹੋ ਗਈ।