ਬੀਤੀ ਰਾਤ ਆਏ ਤੂਫਾਨ ਦਾ ਕਹਿਰ, ਜਲੰਧਰ 'ਚ ਕੰਧ ਡਿਗਣ ਕਾਰਨ ਨਨਾਣ-ਭਰਜਾਈ ਦੀ ਗਈ ਜਾਨ
ਤਿੰਨ ਲੋਕ ਗੰਭੀਰ ਰੂਪ ਵਿਚ ਹੋਏ ਜ਼ਖਮੀ
ਜਲੰਧਰ : ਜਲੰਧਰ ਛਾਉਣੀ ਥਾਣਾ ਸਦਰ ਅਧੀਨ ਆਉਂਦੇ ਪਿੰਡ ਧੀਣਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਦੇਰ ਰਾਤ ਆਏ ਤੂਫਾਨ ਕਾਰਨ ਇਕ ਘਰ ਦੀ ਉਸਾਰੀ ਅਧੀਨ ਦੀਵਾਰ ਗੁਆਂਢ 'ਚ ਵਿਹੜੇ ਵਿਚ (The collapsed wall of the house) ਸੌਂ ਰਹੇ ਪਰਿਵਾਰਕ ਮੈਂਬਰਾਂ 'ਤੇ ਡਿੱਗ ਗਈ, ਜਿਸ ਦੌਰਾਨ ਮੌਕੇ 'ਤੇ ਭਰਜਾਈ ਅਤੇ ਨਨਾਣ ਦੀ ਮੌਤ (The collapsed wall of the house) ਹੋ ਗਈ ਤੇ ਨਾਲ ਸੌਂ ਰਹੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ |
ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸਦਰ ਅਜਾਇਬ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੰਦਨਾ ਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ। ਇਸ ਹਾਦਸੇ ਦੌਰਾਨ ਰਾਜ ਕੁਮਾਰ ਅਤੇ ਉਸ ਦਾ ਪੁੱਤਰ ਮੋਹਿਤ ਗੰਭੀਰ (The collapsed wall of the house) ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਧੀਣਾ ਵਿਖੇ ਬੀਤੇ ਦਿਨ ਹੀ ਤਿੰਨ ਮੰਜ਼ਿਲਾ ਬਣ ਰਹੀ ਨਵੀਂ ਇਮਾਰਤ ਦੀ ਕੰਧ ਬਣਾਈ ਗਈ ਸੀ ਤੇ ਨਾਲ ਵਾਲੇ ਘਰ ਦੀ ਛੱਤ ਤੇ ਇਹ ਸਾਰਾ ਪਰਿਵਾਰ ਸੁੱਤਾ ਪਿਆ ਸੀ ਰਾਤ ਇਕ ਵਜੇ ਦੇ ਕਰੀਬ ਨਵੀਂ ਬਣੀ (The collapsed wall of the house) ਇਮਾਰਤ ਦੀ ਤੀਸਰੀ ਮੰਜ਼ਿਲ ਵਾਲੀ ਕੰਧ ਸੁੱਤੇ ਪਏ ਪਰਿਵਾਰ ਤੇ ਡਿੱਗ ਗਈ। ਦੋਵੇਂ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ। ਗੰਭੀਰ ਜ਼ਖ਼ਮੀ ਹੋਏ ਰਾਜ ਕੁਮਾਰ ਅਤੇ ਮੋਹਿਤ ਨੂੰ ਹਸਪਤਾਲ ਲਿਜਾਇਆ ਗਿਆ ਹੈ। ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।