ਪੰਜਾਬ ’ਚ 1 ਜੂਨ ਤੋਂ ਨਹੀਂ ਮਿਲਣਗੇ ਥਰਮਾਮੀਟਰ ਤੇ ਬੀਪੀ ਮਸ਼ੀਨਾਂ, ਹੜਤਾਲ ’ਤੇ ਜਾ ਰਹੇ ਵਪਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਕੰਮ ਕਰਨ ਲਈ ਲਾਇਸੈਂਸ ਲੈਣ ਅਤੇ ਸਲਾਨਾ 2000 ਫੀਸ ਜਮ੍ਹਾਂ ਕਰਵਾਉਣ ਲਈ ਕਹਿ ਰਿਹਾ ਹੈ।

Thermometer will not be available in Punjab from June 1

 

ਚੰਡੀਗੜ੍ਹ: ਪੰਜਾਬ ਵਿਚ ਥਰਮਾਮੀਟਰ, ਬੀਪੀ ਮਸ਼ੀਨਾਂ, ਬਿਲਿੰਗ ਮਸ਼ੀਨਾਂ ਅਤੇ ਭਾਰ ਤੋਲਣ ਵਾਲੀਆਂ ਮਸ਼ੀਨਾਂ ਵੇਚਣ ਵਾਲੇ ਵਪਾਰੀ 1 ਜੂਨ ਤੋਂ ਹੜਤਾਲ ਕਰਨ ਜਾ ਰਹੇ ਹਨ। ਅਜਿਹੇ 'ਚ ਪੰਜਾਬ 'ਚ 1 ਜੂਨ ਤੋਂ ਲੋਕਾਂ ਨੂੰ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਨਹੀਂ ਮਿਲ ਸਕਣਗੀਆਂ। ਹੜਤਾਲ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਕੰਮ ਕਰਨ ਲਈ ਲਾਇਸੈਂਸ ਲੈਣ ਅਤੇ ਸਲਾਨਾ 2000 ਫੀਸ ਜਮ੍ਹਾਂ ਕਰਵਾਉਣ ਲਈ ਕਹਿ ਰਿਹਾ ਹੈ।

Thermometer

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਨੇ ਕਿਹਾ ਕਿ ਸਰਕਾਰ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਿਹਾ ਹੈ। ਕੈਮਿਸਟਾਂ ਦੇ ਬਿਨ੍ਹਾਂ ਕਿਸੇ ਕਾਰਨ ਚਲਾਨ ਕੱਟੇ ਜਾ ਰਹੇ ਹਨ। ਜੇਕਰ ਵਿਭਾਗ ਨੇ ਸਲਾਨਾ ਫੀਸ ਲੈਣੀ ਹੈ ਤਾਂ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਆਦਿ ਬਣਾਉਣ ਵਾਲੀਆਂ ਕੰਪਨੀਆਂ ਤੋਂ ਲੈ ਲਵੇ। ਛੋਟੇ ਵਪਾਰੀ ਪਹਿਲਾਂ ਹੀ ਬਹੁਤ ਘੱਟ ਮਾਰਜਿਨ 'ਤੇ ਕੰਮ ਕਰ ਰਹੇ ਹਨ।

BP Machine

ਉਹਨਾਂ ਕਿਹਾ ਕਿ ਸਰਕਾਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਛੋਟੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜੇਕਰ ਕੋਈ ਮਸ਼ੀਨ ਜਾਂ ਸਟਾਕ ਨੂੰ ਬਦਲਣਾ ਚਾਹੁੰਦਾ ਹੈ, ਤਾਂ ਉਸ ਨੂੰ ਸਮੇਂ ਅਨੁਸਾਰ ਬਦਲਿਆ ਜਾ ਸਕਦਾ ਹੈ। ਸਰਕਾਰ ਕੋਲ ਇਹ ਫੀਸ ਜਮ੍ਹਾ ਕਰਵਾਉਣ ਜਾਂ ਲਾਇਸੈਂਸ ਬਣਾਉਣ ਲਈ ਕੋਈ ਪੋਰਟਲ ਵੀ ਨਹੀਂ ਹੈ। ਵਪਾਰੀਆਂ ਨੂੰ ਇੱਧਰ-ਉੱਧਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਐਤਵਾਰ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ 1 ਜੂਨ ਤੋਂ ਪੰਜਾਬ ਵਿਚ ਹੜਤਾਲ ਕੀਤੀ ਜਾਵੇਗੀ।