ਬਰਗਾੜੀ ਬੇਅਦਬੀ ਮਾਮਲੇ ’ਚ ਵੱਡੀ ਕਾਰਵਾਈ: ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਬੰਗਲੌਰ ਏਅਰਪੋਰਟ ਤੋਂ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਤਿੰਨੋਂ FIRs ’ਚ ਨਾਮਜ਼ਦ ਹੈ ਸੰਦੀਪ ਬਰੇਟਾ

Bargari sacrilege case: Main conspirator, Sandeep Bareta, detained at Bangalore airport

 

ਚੰਡੀਗੜ੍ਹ: ਫਰੀਦਕੋਟ ਦੇ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੰਗਲੌਰ ਹਵਾਈ ਅੱਡੇ ਤੋਂ ਡਿਟੇਨ ਕਰ ਲਿਆ ਗਿਆ ਹੈ। ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿਚ ਬਰੇਟਾ ਬਰਗਾੜੀ ਦਾ ਨਾਂਅ ਆਉਂਦਾ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ ਸੰਦੀਪ ਬਰੇਟਾ ਅਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿਤਾ ਸੀ।  ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਟੀਮ ਬੰਗਲੌਰ ਲਈ ਰਵਾਨਾ ਹੋ ਗਈ ਹੈ।

ਇਹ ਵੀ ਪੜ੍ਹੋ: PM ਮੋਦੀ ਦਾ ਸਿਡਨੀ 'ਚ ਵੱਖਰੇ ਤਰੀਕੇ ਨਾਲ ਕੀਤਾ ਗਿਆ ਸਵਾਗਤ, ਅਸਮਾਨ 'ਤੇ ਲਿਖਿਆ ‘ਵੈਲਕਮ ਮੋਦੀ’ 

ਹਾਲ ਹੀ ਵਿਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਸੌਦਾ ਸਾਧ ਅਤੇ ਹੋਰ ਡੇਰਾ ਸਮਰਥਕਾਂ ਦੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਅਤੇ ਇਨ੍ਹੀਂ ਦਿਨੀਂ ਅਦਾਲਤ ਵਿਚ ਸੁਣਵਾਈ ਵੀ ਚੱਲ ਰਹੀ ਹੈ ਪਰ ਦੋਸ਼ੀ ਡੇਰਾ ਪੈਰੋਕਾਰਾਂ ਦੀ ਪਟੀਸ਼ਨ 'ਤੇ ਸੁਪ੍ਰੀਮ ਕੋਰਟ ਨੇ ਤਿੰਨੇ ਕੇਸ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿਤੇ ਸਨ।

ਇਹ ਵੀ ਪੜ੍ਹੋ: ਬਰਖ਼ਾਸਤ AIG ਰਾਜਜੀਤ ਦੀਆਂ ਵਧੀਆਂ ਮੁਸ਼ਕਲਾਂ! ਉਗਰਾਹੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

ਇਸ ਵਿਚ ਦਸਿਆ ਗਿਆ ਸੀ ਕਿ ਬੇਅਦਬੀ ਘਟਨਾਵਾਂ ਦੀ ਸਾਜ਼ਸ਼ ਇਨ੍ਹਾਂ ਤਿੰਨਾਂ ਨੇ ਮਹਿੰਦਰਪਾਲ ਬਿੱਟੂ ਨਾਲ ਮਿਲ ਕੇ ਰਚੀ ਸੀ। ਐਸਆਈਟੀ ਅਨੁਸਾਰ ਬੇਅਦਬੀ ਦੀ ਘਟਨਾ ਤੋਂ ਪਹਿਲਾਂ ਡੇਰਾ ਸਿਰਸਾ ਦੇ ਅਹੁਦੇਦਾਰਾਂ ਨੇ ਸੰਪਰਦਾ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜ਼ਸ਼ ਵੀ ਰਚੀ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਸ ਨੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।