Nayagaon News : ਨਯਾਗਾਓਂ ’ਚ 1.25 ਕਰੋੜ ਰੁਪਏ ਦੀ ਨਕਦੀ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Nayagaon News : ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ

arrested

Nayagaon News : ਮੁਹਾਲੀ: ਖਰੜ ਦੀ ਸਟੈਟਿਕ ਸਰਵੀਲੈਂਸ ਟੀਮ ਨੇ ਬੁੱਧਵਾਰ ਦੁਪਹਿਰ ਨੂੰ ਕਾਂਸਲ ਨਯਾਗਾਓਂ ਵਿਚ ਇੱਕ ਕੈਸ਼ ਵੈਨ ਵਿੱਚੋਂ ਲਗਭਗ 1.25 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਨਾਲ ਹੀ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਖਰੜ ਦੇ ਐਸਡੀਐਮ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਟੀਮ ਨੇ ਸ਼ੱਕ ਦੇ ਆਧਾਰ ’ਤੇ ਕੈਸ਼ ਵੈਨ ਨੂੰ ਰੋਕਿਆ। ਫੜੇ ਗਏ ਦੋਵੇਂ ਵਿਅਕਤੀ ਰਕਮ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਥਾਣਾ ਨਯਾਗਾਓਂ ਮਾਮਲੇ ਦੀ ਜਾਂਚ ਕਰ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

(For more news apart from  1.25 crore cash seized in Nayagaon News in Punjabi, stay tuned to Rozana Spokesman)